(ਸਮਾਜ ਵੀਕਲੀ)
ਰੁੱਤਾਂ ਦੀਆਂ ਬਹਾਰਾਂ ਨਾਲ ਹੀ,
ਪੰਛੀਆਂ ਦੀਆਂ ਉਡਾਰਾਂ ਬਣਦੀਆਂ।
ਪਿੱਪਲ, ਬੋਹੜ ਦੇ ਮੰਚ ਉਤੇ
ਕੋਇਲ ਜਿਹੀਆਂ ਫ਼ਨਕਾਰਾਂ ਬਣਦੀਆਂ।
ਰੁੱਖਾਂ ਤੇ ਵੀ ਮੁੜ -ਮੁੜ ਜਵਾਨੀ ਆਂਉਦੀ
ਜਦ ਹਰਿਆਈ ਰੰਗ ਦੀਆਂ ਪੁਸ਼ਾਕਾਂ ਬਣਦੀਆਂ।
ਤਿੱਖੜ ਦੁਪਹਿਰ ਨੂੰ ਪੰਛੀਆਂ ਦੇ ਚੋਲ -ਮੋਲ ਹੁੰਦੇ
ਫਿਰ ਇਹ ਮਹਿਫਲਾਂ ਹੀ ਰਾਗਾਂ ਦੇ ਤਾਣੇ -ਤਣਦੀਆਂ।
ਠੰਢੀਆਂ ਪੌਣਾਂ ਆਉਂਦੀਆਂ ਨੇ ਪਹਾੜਾਂ ਦੇ ਦੇਸ਼ੋਂ
ਪਿੰਡੇ ਨਾਲ ਖਹਿਕੇ ਰੁਮਕਦੀਆਂ ਹਵਾਵਾਂ ਬਣਦੀਆਂ।
ਰੰਗਲੀਆਂ ਰੁੱਤਾਂ ‘ਚ ਕੁਦਰਤ ਅਨੋਖੇ ਰੰਗ ਭਰਦੀ ਏ
ਨੈਣਾਂ ਦਾ ਇਹ ਫਿਰ ਖੂਬਸੂਰਤ ਨਜ਼ਾਰਾ ਬਣਦੀਆਂ।
ਅੰਬਰ ਤੇ ਘਟਾਂ ਜਦ ਛਾ ਜਾਂਦੀਆਂ
ਮੋਰਾਂ ਦੇ ਪੈਰਾਂ ‘ਚ ਨਿ੍ਤ ਜਿਹੀਆਂ ਕਲਾਵਾਂ ਬਣਦੀਆਂ।
ਸੰਝਾ ਤੇ ਲਾਲੀ ਛਾ ਜਾਂਦੀ,
ਧਰਤੀ, ਅੰਬਰ ਇਕ ਹੋਇਆ,ਮਨ ਅੰਦਰ ਵਿਚਾਰਾਂ ਬਣਦੀਆਂ।
ਬਿਆਨ ਨਹੀਂ ਹੁੰਦੇ ਮੈਥੋਂ ਰੁੱਤਾਂ ਦੇ ਨਜ਼ਾਰੇ,
ਕਦੇ ਇਹ ਬਹਾਰਾਂ ਤੇ ਕਦੇ ਇਹ ਖ਼ਾਬ ਬਣਦੀਆਂ।
ਕੰਵਰਪੀ੍ਤ ਕੌਰ ਮਾਨ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly