HOME ਸਿਹਾਲ ਕਬੱਡੀ ਕੱਪ ਤੇ ਹਰਿਆਣਵੀ ਗੱਭਰੂਆਂ ਦਾ ਕਬਜ਼ਾ

ਸਿਹਾਲ ਕਬੱਡੀ ਕੱਪ ਤੇ ਹਰਿਆਣਵੀ ਗੱਭਰੂਆਂ ਦਾ ਕਬਜ਼ਾ

3

ਸੀਲੂ ਬੁਲਹਾਰਾ ਅਤੇ ਰਵੀ ਦਿਓਰਾ ਨੇ ਜਿੱਤੇ ਨਵੇਂ ਸਵਰਾਜ ਟਰੈਕਟਰ ਬਣੇ ਬੈਸਟ ਰੇਡਰ ਜਾਫੀ

ਦਿੜਬਾ ਮੰਡੀ ਨਕੋਦਰ ਮਹਿਤਪੁਰ  (ਸਮਾਜ ਵੀਕਲੀ)  (ਹਰਜਿੰਦਰ ਪਾਲ ਛਾਬੜਾ) ਪੰਜਾਬ ਦੇ ਵੱਡੇ ਇਨਾਮੀ ਖੇਡ ਮੇਲਿਆਂ ਵਿੱਚ ਸੁਮਾਰ ਕਰਨ ਵਾਲੇ ਸ਼ਹੀਦ ਊਧਮ ਸਿੰਘ ਸਪੋਰਟਸ ਕਲੱਬ ਵੱਲੋਂ ਮਾਤਾ ਸੁਰਜੀਤ ਕੌਰ ਪਿਤਾ ਜਰਨੈਲ ਸਿੰਘ ਦੀ ਯਾਦ ਵਿੱਚ ਹੋਏ ਛੇਵੇਂ ਸਿਹਾਲ ਕਬੱਡੀ ਕੱਪ ਨੇ ਵੀ ਵਿਲੱਖਣ ਪੈੜਾਂ ਪਾਉਂਦਿਆਂ ਇਤਹਾਸ ਸਿਰਜ ਦਿੱਤਾ ਹੈ। ਡਾ ਮੱਘਰ ਸਿੰਘ ਸਿਹਾਲ ਅਤੇ ਚਮਕੌਰ ਘੁਮਾਣ ਯੂ ਕੇ ਦੀ ਅਗਵਾਈ ਵਿੱਚ ਹੋਏ ਇਸ ਕਬੱਡੀ ਕੱਪ ਦੌਰਾਨ ਦੇਸ਼ ਵਿਦੇਸ਼ ਵਿੱਚ ਧੁੰਮਾਂ ਪਾਉਣ ਵਾਲੇ ਖਿਡਾਰੀਆਂ ਨੇ ਸਿਰਕਤ ਕੀਤੀ। ਨਿਰੋਲ ਪਿੰਡ ਓਪਨ ਕਬੱਡੀ ਮੁਕਾਬਲਿਆਂ ਤੋਂ ਬਾਅਦ ਪਹਿਲਾ ਮੈਚ ਵਾਈਕਾਟੋ ਕਲੱਬ ਹੈਮਿਲਟਨ ਨਿਊਜ਼ੀਲੈਂਡ ਅਤੇ ਦੁਤਾਲ ਦਰਮਿਆਨ ਹੋਇਆ ਦਿਸਦੀ ਪਹਿਲੀ ਰੇਡ ਚਿੱਤਪਾਲ ਚਿੱਟੀ ਨੇ ਪਾਈ ਤਾਂ ਕਾਕਾ ਦੇਧਨਾ ਨੇ ਜੱਫਾ ਲਾ ਕੇ ਮਾਹੌਲ ਗਰਮ ਕਰ ਦਿੱਤਾ। ਇਸ ਮੈਚ ਨੂੰ ਨਿਊਜ਼ੀਲੈਂਡ ਨੇ ਜਿੱਤਿਆ। ਪਹਿਲਾ ਸੈਮੀਫ਼ਾਈਨਲ ਮੈਚ ਦਿੜਬਾ ਨੇ ਜਿਤਿਆ ਜਦਕਿ ਦੂਜਾ ਸੈਮੀਫ਼ਾਈਨਲ ਨਿਊਜ਼ੀਲੈਂਡ ਨੇ ਜਿਤਿਆ। ਇਸ ਦੌਰਾਨ ਮੁੱਖ ਮਹਿਮਾਨ ਸ੍ਰੀ ਗੁਲਾਬ ਸਿੰਘ ਸੈਣੀ ਚੇਅਰਮੈਨ ਏਸੀਆ ਕਬੱਡੀ ਫੈਡਰੇਸ਼ਨ ਨੇ ਉਚੇਚੇ ਤੌਰ ਤੇ ਹਾਜਰੀ ਲਵਾਈ। ਜਿੰਨਾ ਨੇ ਖਿਡਾਰੀਆਂ ਨਾਲ ਮੁਲਾਕਾਤ ਕਰਕੇ ਕਬੱਡੀ ਨੂੰ ਪ੍ਫੁਲਿਤ ਕਰਨ ਲਈ ਜੋਰ ਦਿੱਤਾ। ਇਸ ਮੌਕੇ ਦਲਵੀਰ ਸਿੰਘ ਗਿੱਲ ਯੂ ਕੇ, ਬਰਜਿੰਦਰਾ ਭਿੰਡਰ ਯੂ ਕੇ, ਕੋਚ ਰਾਜੇਸ਼ ਕੈਰੋਂ, ਨਗਰ ਪੰਚਾਇਤ ਦਿੜਬਾ ਪ੍ਧਾਨ ਮਨਿੰਦਰ ਸਿੰਘ ਘੁਮਾਣ, ਜਸਪਾਲ ਸਿੰਘ ਪਾਲਾ,ਕਸਮੀਰ ਸਿੰਘ ਰੋੜੇਵਾਲ,ਪੱਪੂ ਚੌਧਰੀ,ਚਮਕੌਰ ਚੌਧਰੀ,ਸੰਦੀਪ ਸਾਵਰਾ ਸਰਪੰਚ ਵੀ ਪੁੱਜੇ ਹੋਏ ਸਨ। ਕਬੱਡੀ ਵਿੱਚ ਵਧ ਰਹੀਆਂ ਅਸੁਖਾਵੀਆਂ ਘਟਨਾਵਾਂ ਦੇ ਮੱਦੇਨਜ਼ਰ ਜਿਲਾ ਪੁਲਿਸ ਸੰਗਰੂਰ ਵਲੋਂ ਸ੍ ਸਰਤਾਜ ਸਿੰਘ ਚਾਹਲ ਐਸ ਐਸ ਪੀ ਦੇ ਦਿਸਾ ਨਿਰਦੇਸ ਅਨੁਸਾਰ ਸਾਰਾ ਪਾਸਾ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ। ਜਿਸ ਦੀ ਅਗਵਾਈ ਸ੍ ਨਵਨੀਤ ਸਿੰਘ ਵਿਰਕ ਐਸ ਪੀ, ਸ੍ਰੀ ਦਵਿੰਦਰ ਅੱਤਰੀ ਐਸ ਪੀ ਡੀ, ਸ੍ ਹਰਵਿੰਦਰ ਸਿੰਘ ਖਹਿਰਾ ਡੀ ਐਸ ਪੀ, ਡਾ ਰੁਪਿੰਦਰ ਕੌਰ ਬਾਜਵਾ ਡੀ ਐਸ ਪੀ ਦਿੜਬਾ, ਕਮਲਦੀਪ ਸਿੰਘ ਐਸ ਐਚ ਓ ਦਿੜਬਾ ਨੇ ਪੂਰਾ ਮੋਰਚਾ ਸੰਭਾਲਿਆ ਹੋਇਆ ਸੀ। ਪ੍ਸਿੱਧ ਗਾਇਬ ਆਰ ਨੇਤ ਦਾ ਹਾਲੈਂਡ ਟਰੈਕਟਰ ਨਾਲ ਸਨਮਾਨ ਕੀਤਾ ਗਿਆ। ਇਸ ਦੌਰਾਨ ਪ੍ਸਿੱਧ ਗੀਤਕਾਰ ਗਾਇਬ ਵਿੱਕੀ ਧਾਲੀਵਾਲ, ਰਿਆਜ਼ ਬੰਗਾ ਨੇ ਵੀ ਹਾਜਰੀ ਲਵਾਈ। ਫਾਈਨਲ ਮੈਚ ਨਿਊਜ਼ੀਲੈਂਡ ਅਤੇ ਦਿੜਬਾ ਦਰਮਿਆਨ ਖੇਡਿਆ ਗਿਆ ਜਿਸ ਨੂੰ ਦਿੜਬਾ ਨੇ ਜਿੱਤਿਆ। ਬੈਸਟ ਰੇਡਰ ਰਵੀ ਦਿਓਰਾ, ਜਾਫੀ ਸੀਲੂ ਹਰਿਆਣਾ ਨੂੰ ਨਵੇ ਸਵਰਾਜ ਟਰੈਕਟਰ ਦਿੱਤੇ ਗਏ। ਲੜਕੀਆਂ ਦਾ ਸੋਅ ਮੈਚ ਖੇਡਿਆ ਗਿਆ। ਇਸ ਮੌਕੇ ਸਤਨਾਮ ਜੈਂਗੋ ਦਾ ਬੁਲਟ ਅਤੇ ਧਰਮਾ ਹਰਿਆਊ ਦਾ ਨਗਦ ਰਾਸੀ ਨਾਲ ਸਨਮਾਨ ਕੀਤਾ ਗਿਆ। ਕਬੱਡੀ ਮੈਚ ਦੀ ਕੁਮੈਂਟਰੀ ਸਤਪਾਲ ਖਡਿਆਲ, ਰੁਪਿੰਦਰ ਜਲਾਲ, ਪ੍ਰੋ ਸੇਵਕ ਸ਼ੇਰਗੜ, ਧਰਮਾ ਹਰਿਆਊ, ਜੈਂਗੋ ਸਤਨਾਮ , ਜੈਲਦਾਰ ਘਰਾਟ ਨੇ ਕੀਤੀ। ਇਸ ਕਬੱਡੀ ਕੱਪ ਨੂੰ ਸਫਲ ਬਣਾਉਣ ਲਈ ਡਾ ਮੱਘਰ ਸਿੰਘ ਸਿਹਾਲ, ਚਮਕੌਰ ਸਿੰਘ ਘੁਮਾਣ ਯੂ ਕੇ, ਬਲਕਾਰ ਸਿੰਘ ਘੁਮਾਣ ਦਿੜਬਾ, ਲਾਲੀ ਕੈਨੇਡਾ, ਲਾਡੀ ਕੈਨੇਡਾ, ਦਲਵੀਰ ਸਿੰਘ ਯੂ ਕੇ, ਕੁਲਵਿੰਦਰ ਸਿੰਘ ਯੂ ਕੇ, ਲਵਪ੍ਰੀਤ ਚੱਠਾ ਯੂ ਕੇ, ਗੁਰਪ੍ਰੀਤ ਯੂ ਕੇ, ਕੀਪਾ ਯੂ ਕੇ, ਜੈਲਾ ਧੂੜਕੋਟ ਅਮਰੀਕਾ,ਮਨਦੀਪ ਢੱਡਰੀਆਂ, ਗੁਰਜੀਵ ਨੰਨੜ, ਕੁਲਵੀਰ ਯੂ ਕੇ, ਧਿਆਨਾ ਅਸਟ੍ਰੇਲੀਆ, ਲੱਖੀ ਘੁਮਾਣ ਯੂ ਕੇ, ਗੁਰਦਿਆਂ, ਡਾ ਨਰਸੀ ਦਿੜਬਾ, ਡਾ ਸਿੰਗਲਾ, ਡਾ ਰਾਣਾ ਕਕਰਾਲਾ, ਭਗਵੰਤ ਅਸਟ੍ਰੇਲੀਆ, ਸਾਗਰ ਮੈਂਬਰ, ਯਾਦ ਯੂ ਕੇ, ਘਣਸਿਆਮ ਦਿੜਬਾ, ਮਾਸਟਰ ਅਮਨ, ਮਾਸਟਰ ਹਰਬੰਸ ਸਿੰਘ, ਡਾ ਦਲਵੀਰ ਸਿੰਘ ਬਘਰੋਲ, ਸਰਪੰਚ ਤਾਰੀ ਮਾਨ ਬਘਰੋਲ, ਜੀਵਨ ਕੈਨੇਡਾ, ਅਮਨ ਘੱਗਾ, ਸਿਵਮ ਗਰਗ ਦਿੜਬਾ, ਜਗਤਾਰ ਸਮੂਹਾ, ਹਰਦੀਪ ਪੂਨੀਆਂ, ਦਾ ਵਿਸੇਸ ਉਪਰਾਲਾ ਰਿਹਾ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਕੌਲ ਬ੍ਰਦਰਜ਼ ਮਿਊਜ਼ਿਕ ਯੂਐਸਏ ਗੁਰੂ ਰਵਿਦਾਸ ਆਗਮਨ ਪੁਰਬ ਤੇ ਪੇਸ਼ ਕਰੇਗਾ ਗਾਇਕ ਕੇ ਐਸ ਮੱਖਣ ਦਾ ਗੀਤ “ਗੁਰੂ ਰਵਿਦਾਸ ਜੀ ਦੇ ਪੁੱਤ”, ਟੀਜ਼ਰ ਲਾਂਚ – ਮਿੰਟੂ ਕੌਲ
Next articleਬਿਜਲੀ ਬਿੱਲ ਦੇ ਵਿਰੋਧ ਵਿੱਚ 16 ਜਨਵਰੀ ਦੀਆਂ,ਜਿਲ੍ਹਾ ਪੱਧਰੀ ਰੋਸ ਰੈਲੀਆਂ ਵਿੱਚ ਸਾ਼ਮਲ ਹੋਣਗੇ, ਪੈਨਸ਼ਨਰ ਤੇ ਮੁਲਾਜ਼ਮ