ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਸਥਿਤ ਟੋਲ ਪਲਾਜ਼ਾ ਬੱਛੂਆਂ ਤੇ ਧੁੰਦ ਤੇ ਠੰਡ ਦੇ ਮੱਦੇਨਜ਼ਰ ਐਸਐਸਐਫ ਟੀਮ ਵਲੋਂ ਵਾਹਨਾਂ ਨੂੰ ਰਿਫਲੈਕਟਰ ਤੇ ਸੀਮੈਂਟ ਬ੍ਰੇਕਰਾ ਨੂੰ ਚਮਕੀਲੀ ਟੇਪ ਲਗਾਈ ਤਾਂ ਕਿ ਧੁੰਦ ਵਿੱਚ ਹੋਣ ਵਾਲੇ ਹਾਦਸਿਆਂ ਨੂੰ ਠੱਲ ਪਾਈ ਜਾ ਸਕੇ |ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏਐਸਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦਾ ਬਾਰੇ ਜਾਗਰੂਕ ਕਰਨ ਦੇ ਨਾਲ ਉਨ੍ਹਾਂ ਟਰੈਕਟਰ ਟਰਾਲੀਆਂ ਤੇ ਬਲੈਰੋ ਪਿੱਕਅਪ ਜੀਪਾ , ਛੋਟੇ ਹਾਥੀ ਤੇ ਹੋਰ ਅਨੇਕਾਂ ਵਾਹਨਾਂ ਨੂੰ ਰਿਫਲੈਕਟਰ ਲਗਾਏ | ਉਨ੍ਹਾਂ ਦੀ ਟੀਮ ਵਲੋਂ ਨੈਸ਼ਨਲ ਹਾਈਵੇ ਤੇ ਸੀਮੈਂਟ ਬ੍ਰੇਕਰਾ ( ਰੋਕਾ) ਨੂੰ ਵੀ ਚਮਕੀਲੀ ਟੇਪ ਲਗਾਈ ਤਾਂ ਕਿ ਧੁੰਦ ਵਿੱਚ ਵਾਹਨਾਂ ਦੀ ਲਾਈਟ ਨਾਲ ਚਮਕ ਸਕੇ ਤੇ ਕੋਈ ਹਾਦਸੇ ਹੋਣ ਤੋ ਬਚਾਅ ਹੋ ਸਕੇ | ਉਨ੍ਹਾਂ ਵਾਹਨ ਚਾਲਕਾਂ ਨੂੰ ਹੌਲੀ ਤੇ ਧੀਮੀ ਗਤੀ ਨਾਲ ਚੱਲਣ ਲਈ ਅਪੀਲ ਕੀਤੀ |ਤਾਂ ਜੋ ਹਾਦਸਿਆਂ ਦਾ ਬਚਾਅ ਹੋ ਸਕੇ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



