HOME ਸਰਕਾਰ ਵੱਲੋਂ ਮਹਿੰਗਾਈ ਭੱਤਾ ਨਾ ਦੇਣ ਤੇ ਸੇਵਾ ਮੁਕਤ ਪਟਵਾਰੀ...

ਸਰਕਾਰ ਵੱਲੋਂ ਮਹਿੰਗਾਈ ਭੱਤਾ ਨਾ ਦੇਣ ਤੇ ਸੇਵਾ ਮੁਕਤ ਪਟਵਾਰੀ ਕਾਨੂੰਗੋਆਂ ਵੱਲੋਂ ਪੰਜਾਬ ਸਰਕਾਰ ਦੀ ਸਖਤ ਨਿੰਦਾ

2
ਬਲਾਚੌਰ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ )  ਪੰਜਾਬ ਸਰਕਾਰ ਵੱਲੋਂ  ਪੈਨਸ਼ਨਰਾਂ ਅਤੇ  ਮੁਲਾਜ਼ਮਾਂ ਨੂੰ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਨਾ ਦੇਣ ਦੀ ਰੈਵੀਨਿਊ ਸੇਵਾ ਮੁਕਤ ਪਟਵਾਰੀ ਕਾਨੂੰਗੋ ਯੂਨੀਅਨ ਤਹਿਸੀਲ ਬਲਾਚੌਰ ਨੇ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈl ਪ੍ਰਧਾਨ ਗਿਆਨ ਸਿੰਘ ਭਨੂੰ  ਦੀ ਪ੍ਰਧਾਨਗੀ ਹੇਠ ਹੋਈ ਇੱਕ ਵਿਸ਼ੇਸ਼ ਮੀਟਿੰਗ ਵਿੱਚ ਮੰਗ ਕੀਤੀ ਗਈ ਕਿ ਸਰਕਾਰ ਬਿਨਾਂ ਕਿਸੇ ਦੇਰੀ ਤੋਂ ਮਹਿੰਗਾਈ ਭੱਤੇ ਦੀਆਂ ਕਿਸ਼ਤਾਂ ਦੇਵੇ ਨਹੀਂ ਤਾਂ ਸਰਕਾਰ ਨੂੰ ਇਸਦਾ ਖਮਿਆਜਾ ਤਾਂ ਭੁਗਤਣਾ ਹੀ ਪਵੇਗਾll ਮੀਟਿੰਗ ਵਿੱਚ ਬਕਾਇਆ ਬਿੱਲਾਂ ਦੀ ਅਦਾਇਗੀ ਲਈ ਤਹਸੀਲਦਾਰ ਬਲਾਚੌਰ ਬਲਾਚੌਰ ਨੂੰ ਮਿਲ ਕੇ ਮਸਲਾ ਹੱਲ ਕਰਵਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ lਮੀਟਿੰਗ ਨੇ ਕਾਨੂੰਗੋ  ਸੋਮਨਾਥ ਰੱਤੇਵਾਲ ਨੂੰ ਪਰਮਾਤਮਾ ਵੱਲੋਂ ਪੋਤਰੇ ਦੀ ਦਾਤ ਬਖਸ਼ਣ ਤੇ ਉਹਨਾਂ ਨੂੰ ਮੁਬਾਰਕਬਾਦ ਦਿੱਤੀ ਅਤੇ  ਜਥੇਬੰਦੀ ਦੇ ਸੀਨੀਅਰ ਆਗੂ ਗੁਰਨੇਕ ਸਿੰਘ ਸ਼ੇਰ ਦੀ ਮਾਤਾ ਅਮਰ ਕੌਰ ਮੰਡੇਰ ਦੀ ਮੌਤ ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ੋਕ  ਪ੍ਰਗਟ ਕੀਤਾ ਗਿਆl ਮੀਟਿੰਗ ਨੂੰ ਪ੍ਰਧਾਨ ਗਿਆਨ ਸਿੰਘ ਭਨੂੰ,ਜਰਨਲ ਸਕੱਤਰ ਮਦਨ ਲਾਲ ਬੇਗਮਪੁਰ,ਖਜਾਨਚੀ ਸੁਰਿੰਦਰ ਕੁਮਾਰ ਮੁੱਤੋਂ  ਸੀਨੀਅਰ ਆਗੂ ਕੁਲਵਿੰਦਰ ਸਿੰਘ ਗੁੱਲਪੁਰ, ਜਨਕ ਰਾਜ ਸੰਧੂ, ਮਹਿੰਦਰ ਪਾਲ ਅਣਜਾਣ, ਰਜਿੰਦਰ ਸਿੰਘ ਮੁੱਤੋਂ, ਮਨੋਹਰ ਲਾਲ ਕਾਠਗੜ੍ਹ ਨੇ ਸੰਬੋਧਨ ਕੀਤਾl ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਬੱਲੀ, ਕੁਲਦੀਪ ਸਿੰਘ ਜਨਾਗਲ,ਮਦਨ ਲਾਲ ਰੁੜਕੀ, ਚਰਨਜੀਤ ਸਿੰਘ ਚਾਂਦਪੁਰ ਰੁੜਕੀ, ਹਰਬੰਸ ਸਿੰਘ ਜੋਗੇਵਾਲ, ਸੋਮਨਾਥ ਰੱਤੇਵਾਲ,ਮੋਹਨ ਲਾਲ, ਭਜਨ ਲਾਲ ਸੋਭੂਵਾਲ ਵਗੈਰਾ ਸ਼ਾਮਲ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਜਨ ਅੰਦੋਲਨ ਨੂੰ ਸਮਰਥਨ ਦਿੱਤਾ ਜਾਵੇ: ਕਰਨ ਸਿੰਘ ਰਾਣਾ
Next articleਪਾਰਦਰਸ਼ੀ ਢੰਗ ਨਾਲ ਹੋਵੇਗੀ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜ਼ੇਸ਼ਨ : ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਗੁਲਪ੍ਰੀਤ ਸਿੰਘ ਔਲਖ