ਘੜੀ ਦੀਆਂ ਸੂਈਆਂ

ਦਿਨੇਸ਼ ਨੰਦੀ

(ਸਮਾਜ ਵੀਕਲੀ)

ਤਾਕੀਦ ਨਹੀਂ ਕਰਦੀਆਂ
ਬੁਰੇ ਵਖ਼ਤ ਦੀ
ਤੇ ਚੰਗੇ ਵਖ਼ਤ ਦੀ
ਕਦੇ ਵੀ
ਘੜੀ ਦੀਆਂ ਸੂਈਆਂ
ਇੱਕੋ ਵੇਲੇ
ਇੱਕੋ ਵਖ਼ਤ
ਕਿਸੇ ਲਈ ਹੋ ਸਕਦੈ
ਬੜਾ ਹੀ ਚੰਗਾ
ਤੇ ਕਿਸੇ ਲਈ
ਬੇਹੱਦ ਹੀ ਮਾੜਾ
ਵਖ਼ਤ ਹਮੇਸ਼ਾ ਹੀ
ਚੱਲਦਾ ਹੈ ਆਪਣੀ ਚਾਲ
ਸਾਡੀਆਂ ਖਵਾਹਿਸਾਂ
ਕਦੇ ਚਾਹੁੰਦੀਆਂ ਨੇ
ਇਸ ਦੀ ਰਫ਼ਤਾਰ ਠੱਲਣਾ
ਕਦੇ ਚਾਹੁੰਦੀਆਂ ਨੇ
ਬਹੁਤ ਤੇਜ਼ ਤੁਰਨਾ
ਕਦੇ ਚਾਹੁੰਦੀਆਂ ਨੇ
ਬੁੱਢੇ ਕਦਮਾਂ ਦੇ ਨਾਲ
ਹੌਲੀ ਹੌਲੀ ਚੱਲਣਾ
ਇਤਿਹਾਸ ਗਵਾਹ ਹੈ
ਵਖ਼ਤ ਦਾ ਵਹਾਅ
ਚੱਲਦਾ ਰਿਹਾ ਹੈ ਨਿਰੰਤਰ
ਕਦੇ ਰੁਕਿਆ ਨਹੀਂ
ਮਹਾਬਲੀਆਂ ਤੋਂ
ਕਦੇ ਥਮਿਆ ਨਹੀਂ
ਬਾਹੁਬਲੀਆਂ ਤੋਂ

ਦਿਨੇਸ਼ ਨੰਦੀ
9417458831

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲੁਟੇਰਿਆਂ ਤੇ ਜ਼ਾਲਮ ਪੂੰਜੀਪਤੀਆਂ ਦੇ “ਸਵਰਗ” ਭਾਰਤ ‘ ਚ ਵਧ ਰਹੀ ਬਾਲ ਮਜ਼ਦੂਰੀ*
Next articleਮੇਰੇ ਖਿਲਾਫ਼ ਸ਼ੋਸਲ ਮੀਡੀਆ ਤੇ ਹੋ ਰਹੀ ਝੂਠੀ ਬਿਆਨਬਾਜ਼ੀ ਤੋਂ ਸਤਰਕ ਰਹਿਣ ਬਸਪਾ ਵਰਕਰ- ਅਵਤਾਰ ਸਿੰਘ ਕਰੀਮਪੁਰੀ