ਐੱਨਆਈਟੀ ਸ੍ਰੀਨਗਰ ’ਚ ਵਾਲੀਬਾਲ ਮੈਚ ਮਗਰੋਂ ਵਿਦਿਆਰਥੀ ਧੜਿਆਂ ’ਚ ਝੜਪ, 5 ਜ਼ਖ਼ਮੀ

ਸ੍ਰੀਨਗਰ (ਸਮਾਜ ਵੀਕਲੀ) : ਨੈਸ਼ਨਲ ਇੰਸਟੀਚਿਊਟ ਆਫ਼ ਟੈਕਨਾਲੋਜੀ (ਐੱਨਆਈਟੀ) ਕੈਂਪਸ ਵਿਚ ਵਾਲੀਬਾਲ ਮੈਚ ਤੋਂ ਬਾਅਦ ਹੋਈ ਝੜਪ ਵਿਚ ਪੰਜ ਵਿਦਿਆਰਥੀ ਜ਼ਖ਼ਮੀ ਹੋ ਗਏ। ਪੁਲੀਸ ਨੇ ਅੱਜ ਕਿਹਾ ਕਿ ਸਥਿਤੀ ਹੁਣ ਕਾਬੂ ਹੇਠ ਹੈ। ਸ੍ਰੀਨਗਰ ਪੁਲੀਸ ਨੇ ਟਵੀਟ ਕੀਤਾ, ‘ਐੱਨਆਈਟੀ ਸ੍ਰੀਨਗਰ ਵਿੱਚ ਦੇਰ ਰਾਤ ਵਾਲੀਬਾਲ ਮੈਚ ਤੋਂ ਬਾਅਦ ਵਿਦਿਆਰਥੀਆਂ ਦੇ ਦੋ ਸਮੂਹਾਂ ਵਿੱਚ ਝੜਪ ਹੋ ਗਈ। ਝੜਪ ਵਿੱਚ ਪੰਜ ਵਿਦਿਆਰਥੀ ਮਾਮੂਲੀ ਜ਼ਖ਼ਮੀ ਹੋਏ ਹਨ।’ 2016 ‘ਚ ਵੀ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਮੈਚ ਤੋਂ ਬਾਅਦ ਐੱਨਆਈਟੀ ਦੇ ਸਥਾਨਕ ਅਤੇ ਬਾਹਰਲੇ ਵਿਦਿਆਰਥੀਆਂ ਵਿਚਾਲੇ ਝੜਪ ਹੋ ਗਈ ਸੀ, ਜਿਸ ਤੋਂ ਬਾਅਦ ਇੰਸਟੀਚਿਊਟ ਨੂੰ ਕੁਝ ਦਿਨਾਂ ਲਈ ਬੰਦ ਕਰਨਾ ਪਿਆ ਸੀ। ਉਸ ਮੈਚ ਵਿੱਚ ਭਾਰਤ ਨੇ ਵੈਸਟਇੰਡੀਜ਼ ਨੂੰ ਹਰਾਇਆ ਸੀ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਰਪਾ ਕਰਕੇ ਮੇਰੇ ’ਤੇ ਭਰੋਸਾ ਰੱਖੋ, ਮੈਂ ਹਰ ਮਾਮਲੇ ’ਚ ਸਾਰੇ ਨਾਗਰਿਕਾਂ ਦਾ ਧਿਆਨ ਰੱਖਾਂਗਾ: ਚੀਫ ਜਸਟਿਸ
Next articleਮੱਧ ਪ੍ਰਦੇਸ਼: ਪ੍ਰਕਾਸ਼ ਪੁਰਬ ਸਮਾਗਮ ’ਚ ਕਮਲਨਾਥ ਦੇ ਸਨਮਾਨ ਕਾਰਨ ਵਿਵਾਦ, ਰਾਗੀ ਸਿੰਘ ਨੇ 1984 ਦੰਗਿਆਂ ਵੱਲ ਇਸ਼ਾਰਾ ਕਰਦਿਆਂ ਨਾਰਾਜ਼ਗੀ ਪ੍ਰਗਟਾਈ