ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਅਤੇ ਸਿਵਲ ਹਸਪਤਾਲ ਬੰਗਾ ਦੇ ਐਸਐਮਓ ਡਾ ਜਸਵਿੰਦਰ ਸਿੰਘ ਦੀ ਦੀ ਰਹਿਨੁਮਾਈ ਹੇਠ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਐਕਟੀਵਿਟੀ ਕੀਤੀ ਗਈ ਇਸ ਵਿੱਚ ਨਰਸਰੀ, ਖਾਲੀ ਪਲਾਟ, ਬਿਲਡਿੰਗ ਬਣਾਉਣ ਵਾਲੀਆਂ ਜਗਹਾ ਤੇ ਬੰਗਾ ਸ਼ਹਿਰ ਵਿੱਚ ਵੱਖ-ਵੱਖ ਜਗ੍ਹਾ ਤੇ ਚੈੱਕ ਕੀਤਾ ਗਿਆ ਇਸ ਵਿੱਚ ਪਾਣੀ ਖੜਾ ਨਹੀਂ ਹੋਣ ਦੇਣਾ, ਹਰ ਸ਼ੁਕਰ ਦਾ ਪਾਣੀ ਸਾਫ ਕਰਕੇ ਪਾਉਣਾ। ਬੁਖਾਰ ਹੋਣ ਤੇ ਖੂਨ ਦੀ ਜਾਂਚ ਕਰਾਉਣੀ, ਮੱਛਰ ਭਜਾਉਣ ਵਾਲੇ ਜੰਤਰ ਲਗਾਉਣੇ। ਇਸ ਵਿੱਚ ਡਾਕਟਰ ਤਜਿੰਦਰ ਸਿੰਘ, ਡਾਕਟਰ ਬਲਜਿੰਦਰ ਕੁਮਾਰ, ਡਾਕਟਰ ਹਨੀ ਚੰਦਲ, ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ਫੀਮੇਲ, ਸਰਦਾਰ ਰਣਜੋਤ ਸਿੰਘ ਹੈਲਥ ਸੁਪਰਵਾਈਜ਼ਰ ਮੇਲ, ਦੁਬਾਰਾ ਸਿੰਘ ਮੇਲ ਵਰਕਰ, ਭੁਪਿੰਦਰ ਕੌਰ ਐਨ ਐਮ, ਆਸ਼ਾ ਵਰਕਰ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਟੂਡੈਂਟ, ਰੀਡਿੰਗ ਚੈੱਕ ਕਰ ਅਤੇ ਹੋਰ ਕਈ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



