ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਅਤੇ ਬੰਗਾ ਦੇ ਐਸ ਐਮ ਓ ਡਾ ਜਸਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਬੰਗਾ ਵਿਖੇ ਸ਼ਹਿਰ ਦੇ ਵੱਖ-ਵੱਖ ਮਹੱਲਿਆਂ ਵਿੱਚ ਡੇਂਗੂ ਐਕਟੀਵਿਟੀ ਕੀਤੀ ਗਈ । ਇਸ ਵਿੱਚ ਪਾਣੀ ਖੜਾ ਨਹੀਂ ਹੋਣਾ ਚਾਹੀਦਾ, ਹਰ ਸ਼ੁਕਰਵਾਰ ਕੂਲਰਾਂ ਨੂੰ ਸਾਫ ਕਰਕੇ ਸੁੱਕਾ ਰੱਖਣਾ, ਵਾਧੂ ਸਮਾਨ, ਟਾਇਰ, ਟੱਬ, ਮੱਗ, ਬੋਤਲਾਂ ਘਰ ਵਿੱਚ ਨਹੀਂ ਰੱਖਣੀਆਂ। ਟੈਂਕੀਆਂ ਦੇ ਢੱਕਣ ਲੱਗੇ ਹੋਣੇ ਚਾਹੀਦੇ। ਗਮਲੇ ਅਤੇ ਗਲੀਆਂ ਦੀ ਸਫਾਈ ਰੱਖਣੀ। ਬੁਖਾਰ ਹੋਣ ਤੇ ਖੂਨ ਦੀ ਜਾਂਚ ਕਰਵਾਉਣੀ। ਸਰਕਾਰੀ ਹਸਪਤਾਲ ਵਿੱਚ ਟੈਸਟ ਅਤੇ ਦਵਾਈਆਂ ਫਰੀ ਦਿੱਤੀਆਂ ਜਾਂਦੀਆਂ ਹਨ।। ਇਸ ਵਿੱਚ ਡਾ ਬਲਜਿੰਦਰ ਕੁਮਾਰ, ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ਫੀਮੇਲ, ਸਰਦਾਰ ਰਣਜੋਤ ਸਿੰਘ, ਹੈਲਥ ਸੁਪਰਵਾਈਜ਼ਰ ਮੇਲ ਅਮਰੀਤ ਸਿੰਘ, ਰਿੱਕੀ, ਆਸ਼ਾ ਵਰਕਰ ਬਰੀਡਿੰਗ ਚੈੱਕਰ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਦੇ ਸਟੂਡੈਂਟਸ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



