ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸੀਵਰ ਸਰਜਨ ਡਾ ਗੁਰਿੰਦਰਜੀਤ ਸਿੰਘ ਅਤੇ ਸਿਵਲ ਹਸਪਤਾਲ ਬੰਗਾ ਦੇ ਐਸ ਐਮ ਓ ਡਾ ਜਸਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਹਰ ਸ਼ੁਕਰਵਾਰ ਡੇਂਗੂ ਤੇ ਵਾਰ ਐਕਟੀਵਿਟੀ ਕੀਤੀ ਗਈ ਇਸ ਵਿੱਚ ਸਲਮ ਏਰੀਆ, ਹੋਟ ਸਪੋਟ ਏਰੀਆ ਦੀ ਘਰ ਘਰ ਜਾ ਕੇ ਚੈਕਿੰਗ ਕੀਤੀ। ਹਰ ਸ਼ੁਕਰਵਾਰ ਨੂੰ ਕੂਲਰ ਵਿੱਚ ਪਾਣੀ ਕੱਢ ਕੇ ਸਾਫ ਕਰਨਾ। ਘਰ ਵਿੱਚ ਵਾਧੂ ਸਮਾਨ ਜਿਵੇਂ ਟਾਇਰ, ਟੱਬ, ਮਗ, ਬੋਤਲਾਂ ਅਤੇ ਹੋਰ ਸਮਾਨ ਵਿੱਚ ਪਾਣੀ ਨਹੀਂ ਖੜਾ ਹੋਣਾ ਚਾਹੀਦਾ ਪਾਣੀ ਦੀਆਂ ਟੈਂਕੀਆਂ ਦੇ ਢੱਕਣ ਲੱਗੇ ਹੋਣੇ ਚਾਹੀਦੇ ਹਨ। ਮੱਛਰ ਭੱਜਣ ਵਾਲੀਆਂ ਕਰੀਮਾਂ ਲਾਉਣੀਆਂ ਕੱਪੜੇ ਇਸ ਤਰ੍ਹਾਂ ਦੇ ਪੌਣੇ ਜਿਸ ਨਾਲ ਪੂਰਾ ਸਰੀਰ ਢਕਿਆ ਹੋਵੇ। ਬੁਖਾਰ ਹੋਣ ਤੇ ਖੂਨ ਦੀ ਜਾਂਚ ਕਰਾਉਣੀ, ਬਹੁਤ ਦੇਰ ਬਾਹਰ ਸਰਕਾਰੀ ਹਸਪਤਾਲ ਚ ਡੇਂਗੂ ਅਤੇ ਮਲੇਰੀਆ ਜਾਂਚ ਫਰੀ ਕੀਤੀ ਜਾਂਦੀ ਹੈ ਅਤੇ ਦਵਾਈਆਂ ਦਿੱਤੀਆਂ ਜਾਂਦੀਆਂ ਹਨ। ਇਸ ਲਈ ਡਾ ਤਜਿੰਦਰ ਸਿੰਘ, ਡਾ ਹਨੀ ਚੰਦ ਦੇਲ, ਮੈਡਮ ਮਨਜੀਤ ਕੌਰ ਹੈਸ ਸੁਪਰਵਾਈਜ਼ਰ ਫੀਮੇਲ, ਰਿੰਕੀ ਸ਼ਰਮਾ ਏ ਐਨ ਐਮ, ਹੈਲਥ ਸੁਪਰਵਾਈਜ਼ਰ ਮੇਲ ਰਣਜੋਤ ਸਿੰਘ, ਮੇਜਰ ਸਿੰਘ, ਰਵਿੰਦਰ ਕੌਰ ਨਰਸਿੰਗ ਜੀ ਆਫਿਸਰ, ਜਗਜੀਤ ਕੌਰ, ਜਸਪ੍ਰੀਤ ਕੌਰ, ਸੀਮਾ ਆਸ਼ਾ ਵਰਕਰ, ਬਰੀਡਿੰਗ ਚੈੱਕ ਕਰ ਨੇ ਐਕਟੀਵਿਟੀ ਕੀਤੀ।



