ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਅਤੇ ਸਿਵਲ ਹਸਪਤਾਲ ਬੰਗਾ ਦੇ ਐਸ ਐਮ ਓ ਜਸਵਿੰਦਰ ਸਿੰਘ ਜੀ ਦੀ ਰਹਿਨੁਮਾਈ ਹੇਠ ਬੰਗਾ ਸ਼ਹਿਰ ਦੇ ਅਲੱਗ ਅਲੱਗ ਮਹੱਲਿਆਂ ਵਿੱਚ ਅਤੇ ਪੁਲਿਸ ਥਾਣਾ ਸਿਟੀ , ਪੁਲਿਸ ਲਾਈਨ ਬੰਗਾ ਵਿੱਚ ਐਂਟੀ ਡੇਂਗੂ ਕੰਪੈਨ , ਹਰ ਸ਼ੁਕਰਵਾਰ ਡੇਂਗੂ ਤੇ ਵਾਰ ਐਕਟੀਵਿਟੀ ਕੀਤੀ ਗਈ ਡੇਂਗੂ ਤੋਂ ਬਚਣ ਲਈ ਸਫਾਈ ਰੱਖਣੀ ਕੂਲਰ, ਟੁੱਟੇ ਬਰਤਨ, ਟਾਇਰ, ਟੈਂਕੀਆਂ ਦੀ ਸਫਾਈ ਰੱਖਣੀ ਅਤੇ ਟੈਂਕੀ ਦਾ ਢੱਕਣ ਲਗਾ ਕੇ ਰੱਖਣਾ, ਕੱਪੜੇ ਇਸ ਤਰ੍ਹਾਂ ਦੇ ਪਾਉਣੇ ਜਿਸ ਨਾਲ ਸਰੀਰ ਪੂਰਾ ਢੱਕਿਆ ਹੋਵੇ। ਮੱਛਰ ਭਜਾਉਣ ਵਾਲੀਆਂ ਕਰੀਮਾਂ ਲਗਾਉਣੀਆਂ, ਬੁਖਾਰ ਹੋਣ ਤੇ ਸਰਕਾਰੀ ਹਸਪਤਾਲ ਟੈਸਟ ਕਰਵਾਉਣੇ ਦਵਾਈ ਫਰੀ ਮਿਲਦੀ ਹੈ।। ਇਸ ਵਿੱਚ ਡਾ ਭੁਜਿੰਦਰ ਸਿੰਘ, ਡਾ ਬਲਜਿੰਦਰ ਕੁਮਾਰ, ਸੰਦੀਪ ਕੁਮਾਰ, ਡਾ ਹਨੀ ਚੰਦੇਲ, ਸਰਦਾਰ ਰਵਨੀਤ ਕੌਰ ਮੈਡਮ ਮਨਜੀਤ ਕੌਰ ਹੈਸ ਸੁਪਰਵਾਈਜ਼ਰ ਫੀਮੇਲ ਮੈਡਮ ਹਰਮਿੰਦਰ ਕੌਰ, ਬਲਵੀਰ ਕੌਰ, ਸੁਖਦੇਵ ਕੌਰ, ਰਣਜੋਤ ਸਿੰਘ ਹੈਲਥ ਸੁਪਰਵਾਈਜ਼ਰ ਮੇਲ, ਅੰਮ੍ਰਿਤ ਸਿੰਘ ਮੇਲ ਵਰਕਰ, ਆਸ਼ਾ ਵਰਕਰ, ਬਰੀਡਿੰਗ ਚੈੱਕ ਕਰ, ਤਾਂ ਹਸਪਤਾਲ ਦੇ ਸਟੂਡੈਂਟ ਸ਼ਾਮਿਲ ਹੋਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



