HOME ਬੰਗਿਆਂ ਤੋਂ ਬਸਪਾ ਦੇ ਵਰਕਰ ਝੰਡੇ ਅਤੇ ਡੰਡੇ ਲੈਕੇ ਵੱਡੀ ਗਿਣਤੀ ਚ...

ਬੰਗਿਆਂ ਤੋਂ ਬਸਪਾ ਦੇ ਵਰਕਰ ਝੰਡੇ ਅਤੇ ਡੰਡੇ ਲੈਕੇ ਵੱਡੀ ਗਿਣਤੀ ਚ ਨਵਾਂਸ਼ਹਿਰ ਵਿਖੇ ਪਹੁੰਚ ਰਹੇ ਹਨ

 ਬੰਗਾ    (ਸਮਾਜ ਵੀਕਲੀ)    ( ਚਰਨਜੀਤ ਸੱਲ੍ਹਾਂ ) ਬੰਗਿਆਂ ਤੋਂ ਬਸਪਾ ਦੇ ਆਗੂ ਅਤੇ ਵਰਕਰ ਝੰਡੇ ਡੰਡੇ ਲੈਕੇ ਵੱਡੀ ਗਿਣਤੀ ਵਿੱਚ ਨਵਾਂਸ਼ਹਿਰ ਪਹੁੰਚ ਰਹੇ ਹਨ ਕਿਉਂਕਿ ਅੱਜ ਬਸਪਾ ਦਾ ਪ੍ਰੋਗਰਾਮ ਪੂਰੇ ਪੰਜਾਬ ਵਿੱਚ ਜ਼ਿਲ੍ਹਾ ਲੈਵਲ ਤੇ ਰੋਸ ਪ੍ਰਦਰਸ਼ਨ ਕਰਨਾ ਹੈ ਅਤੇ ਧਰਨਾ ਦੇਣਾ ਹੈ। ਪਿਛਲੇ ਦਿਨੀਂ ਮਜੀਠਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਲਗਭਗ 20-25 ਜਾਣਿਆ ਦੀ ਮੌਤ ਹੋ ਗਈ ਸੀ ਅਤੇ ਲੁਧਿਆਣਾ ਵਿਖੇ ਜ਼ਹਿਰੀਲੀ ਸ਼ਰਾਬ ਨਾਲ ਤਿੰਨ ਜਾਣਿਆ ਦੀ ਹੋਰ ਮੌਤ ਹੋ ਗਈ ਹੈ। ਇਸ ਦੇ ਰੋਸ਼ ਵਜੋਂ ਸਰਕਾਰੀ ਤੰਤਰ ਅਤੇ ਪ੍ਰਸ਼ਾਸਨ ਦੀ ਨਲਾਇਕੀ ਉਜਾਗਰ ਹੋਈ ਹੈ।ਜਿਸ ਲਈ ਆਪ ਸਰਕਾਰ ਬਿਲਕੁਲ ਜ਼ੁਮੇਵਾਰ ਹੈ ਇਨ੍ਹਾਂ ਮੌਤਾਂ ਦਾ ਮੁੱਲ ਤਾਂ ਕੋਈ ਵੀ ਦੇ ਨਹੀਂ ਸਕਦਾ ਪਰ ਇਨ੍ਹਾਂ ਦੇ ਪਰਿਵਾਰਾਂ ਨੂੰ ਘੱਟੋ ਘੱਟ ਇੱਕ ਕਰੌੜ ਰੁਪਏ ਅਤੇ ਹਰ ਘਰ ਵਿੱਚ ਇੱਕ ਆਦਮੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਇਹ ਸ਼ਬਦ ਪ੍ਰਵੀਨ ਬੰਗਾ ਲੁਧਿਆਣਾ ਜੋਨ ਬਸਪਾ ਨੇ ਕਹੇ ਹਨ। ਇਸ ਮੌਕੇ ਹਰਬਲਾਸ ਬਸਰਾ ਜ਼ਿਲ੍ਹਾ ਜਨਰਲ ਸਕੱਤਰ ਅਤੇ ਚਮਨ ਲਾਲ ਚਣਕੋਆ ਮਿਸ਼ਨਰੀ ਕਲ਼ਮ ਦੇ ਧਨੀ ਨੇ ਬਹੁਜਨ ਸਮਾਜ ਪਾਰਟੀ ਨੂੰ ਕਾਮਯਾਬ ਕਰਨ ਲਈ ਪੂਰੇ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਹੈ। ਵਿਜੇ ਗੁਣਾਚੌਰ ਜ਼ਿਲ੍ਹਾ ਸਕੱਤਰ, ਰਵਿੰਦਰ ਮਹਿੰਮੀ ਬਸਪਾ ਆਗੂ, ਪਰਮਜੀਤ ਕੌਰ ਸਾਬਕਾ ਸਰਪੰਚ, ਮਨੋਹਰ ਕਮਾਮ ਜ਼ਿਲ੍ਹਾ ਇੰਚਾਰਜ, ਅਸ਼ੋਕ ਕੁਮਾਰ ਉਪ ਪ੍ਰਧਾਨ ਬਸਪਾ ਬੰਗਾ, ਚਰਨਜੀਤ ਯੂਥ ਆਗੂ, ਮਲਕੀਤ ਮੰਢਾਲੀ ਬਾਮਸੇਫ, ਜੈ ਪਾਲ ਸੁੰਡਾਂ ਸਾਬਕਾ ਪ੍ਰਧਾਨ, ਜਗਤਾਰ ਸਿੰਘ ਭਰੋ ਮਜਾਰਾ, ਸੁਰਿੰਦਰ ਮੋਹਨ ਭਰੋ ਮਜਾਰਾ, ਮਨਜੀਤ ਸਿੰਘ ਸਾਬਕਾ ਪ੍ਰਧਾਨ, ਕੁਲਦੀਪ ਬਹਿਰਾਮ, ਦਰਸ਼ਨ ਬਹਿਰਾਮ, ਤੀਰਥ ਕਲਸੀ ਬਹਿਰਾਮ, ਮਿਸ਼ਨਰੀ ਗਾਇਕ ਐਸ ਐਸ ਆਜ਼ਾਦ, ਮਿਸ਼ਨਰੀ ਗਾਇਕ ਰਾਜ ਦਦਰਾਲ, ਸੋਹਣ ਲਾਲ ਰਟੈਂਡਾ,ਸੋਮ ਨਾਥ ਰਟੈਂਡਾ, ਜਸਵਿੰਦਰ ਕੌਰ ਖੌਥੜਾ ਅਤੇ ਉਨ੍ਹਾਂ ਦੇ ਨਾਲ ਬਹੁਤ ਸਾਰੇ ਵਰਕਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਆਬਕਾਰੀ ਵਿਭਾਗ ਵੱਲੋਂ ਨਾਜਾਇਜ਼ ਸ਼ਰਾਬ ਵਿਰੁੱਧ ਚੈਕਿੰਗ ਤੇਜ਼ ਟੀਮਾਂ ਨੇ ਲੋਕਾਂ ਨੂੰ ਨਾਜਾਇਜ਼ ਸ਼ਰਾਬ ਦੇ ਸਰੀਰ ‘ਤੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ
Next articleਸਿਵਲ ਹਸਪਤਾਲ ਬੰਗਾ ਵਿਖੇ ਡੇਂਗੂ ਐਕਟੀਵਿਟੀ ਕੀਤੀ ਗਈ। ਹਰ ਸ਼ੁਕਰਵਾਰ ਡੇਂਗੂ ਤੇ ਵਾਰ