ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ ਗੁਰਿੰਦਰਜੀਤ ਸਿੰਘ ਅਤੇ ਬੰਗਾ ਦੇ ਐਸਐਮਓ ਡਾਕਟਰ ਜਸਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਡੇਂਗੂ ਸਬੰਧੀ ਐਕਟੀਵਿਟੀ ਕੀਤੀ ਇਸ ਵਿੱਚ ਨਰਸਰੀ, ਸਰਕਾਰੀ ਸਕੂਲ ਚੈੱਕ ਕੀਤੇ ਗਏ। ਇਸ ਵਿੱਚ ਪਾਣੀ ਵਾਧੂ ਨਾ ਖੜਾ ਹੋਣ ਲਈ, ਕੂਲਰਾਂ ਦੀ ਸਫਾਈ ਰੱਖਣੀ ਇੱਕ ਦਿਨ ਸ਼ੁਕਰਵਾਰ ਵਾਲੇ ਦਿਨ ਕੂਲਰਾਂ ਨੂੰ ਸੁੱਕਾ ਰੱਖਣਾ, ਪਾਣੀ ਦੀਆਂ ਟੈਂਕੀਆਂ ਦੇ ਢੱਕਣ ਲਗਾ ਕੇ ਰੱਖਣੇ, ਵਾਧੂ ਟਾਇਰ, ਟੱਬ ਆਦਿ ਸਮਾਨ ਘਰ ਵਿੱਚ ਨਹੀਂ ਰੱਖਣੇ। ਗਮਲਿਆਂ ਵਿੱਚ ਸਵੇਰ ਨੂੰ ਪਾਣੀ ਪਾਣਾ ਤਾਂ ਕਿ ਸ਼ਾਮ ਤੱਕ ਪਾਣੀ ਸੁੱਕ ਜਾਵੇ। ਬੁਖਾਰ ਹੋਣ ਤੇ ਖੂਨ ਦੀ ਜਾਂਚ ਕਰਵਾਉਣੀ ਸਰਕਾਰੀ ਹਸਪਤਾਲਾਂ ਵਿੱਚ ਟੈਸਟ ਫਰੀ ਕੀਤੇ ਜਾਂਦੇ ਹਨ। ਦਵਾਈਆਂ ਵੀ ਦਿੱਤੀਆਂ ਜਾਂਦੀਆਂ ਹਨ। ਇਸ ਲਈ ਡਾਕਟਰ ਬਲਜਿੰਦਰ ਕੁਮਾਰ, ਡਾਕਟਰ ਤਜਿੰਦਰ ਸਿੰਘ, ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ਫੀਮੇਲ, ਰਿੱਕੀ ਸ਼ਰਮਾ, ਸ਼੍ਰੀ ਹਰਜਿੰਦਰ ਕੁਮਾਰ, ਬਰੀਡਿੰਗ ਚੈੱਕ ਕਰ ਅਤੇ ਆਸ਼ਾ ਵਰਕਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੇ ਸਟੂਡੈਂਟ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



