ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਦਸਵੇਂ ਦਿਨ ਵੀ ਵਾਧਾ

ਨਵੀਂ ਦਿੱਲੀ (ਸਮਾਜਵੀਕਲੀ) :   ਸਰਕਾਰੀ ਤੇਲ ਕੰਪਨੀਆਂ ਨੇ ਅੱਜ ਲਗਾਤਾਰ ਦਸਵੇਂ ਦਿਨ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕ੍ਰਮਵਾਰ 47 ਤੇ 93 ਪੈਸੇ ਪ੍ਰਤੀ ਲਿਟਰ ਦਾ ਵਾਧਾ ਕੀਤਾ ਹੈ। ਦਿੱਲੀ ਵਿੱਚ ਪੈਟਰੋਲ ਦੀ ਕੀਮਤ 76.26 ਰੁਪਏ ਤੋਂ ਵਧ ਕੇ 76.73 ਰੁਪਏ ਪ੍ਰਤੀ ਲਿਟਰ ਤੇ ਡੀਜ਼ਲ ਦੀ ਕੀਮਤ 74.26 ਰੁਪਏ ਤੋਂ ਵੱਧ ਕੇ 75.19 ਰੁਪਏ ਪ੍ਰਤੀ ਲਿਟਰ ਹੋ ਗਈ ਹੈ।

ਪਿਛਲੇ ਦਸ ਦਿਨਾਂ ਵਿੱਚ ਪੈਟਰੋਲ 5.47 ਰੁੁਪਏ ਤੇ ਡੀਜ਼ਲ 5.80 ਰੁਪੲੇ ਪ੍ਰਤੀ ਲਿਟਰ ਮਹਿੰਗਾ ਹੋ ਚੁੱਕੇ ਹਨ। ਸਰਕਾਰ ਨੇ ਏਟੀਐੱਫ ਭਾਵ ਹਵਾਈ ਜਹਾਜ਼ਾਂ ਦੇ ਤੇਲ ਦੇ ਭਾਅ ਵਿੱਚ 16.3 ਫੀਸਦ ਦਾ ਵਾਧਾ ਕਰ ਦਿੱਤਾ ਹੈ। ਏਟੀਐੱਫ ਦੀ ਕੀਮਤ 5494.50 ਰੁਪਏ ਪ੍ਰਤੀ ਕਿਲੋਲਿਟਰ ਦੇ ਵਾਧੇ ਨਾਲ 39,069.87 ਰੁਪਏ ਪ੍ਰਤੀ ਕਿਲੋਲਿਟਰ ਹੋ ਗਈ ਹੈ।

Previous articleਸ਼ੇਖ ਇਮਰਾਨ ਸ੍ਰੀਨਗਰ ਦੇ ਨਵੇਂ ਮੇਅਰ ਬਣੇ
Next articleਮਨਸੂਰਾਂ ਵਾਸੀ ਸਾਬਕਾ ਫ਼ੌਜੀ ਦੀ ਮੌਤ