HOME ਸਿਵਲ ਹਸਪਤਾਲ ਬੰਗਾ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਕੈਂਪ ਲਗਾਇਆ ਗਿਆ

ਸਿਵਲ ਹਸਪਤਾਲ ਬੰਗਾ ਵਿਖੇ ਬੇਟੀ ਬਚਾਓ ਬੇਟੀ ਪੜ੍ਹਾਓ ਕੈਂਪ ਲਗਾਇਆ ਗਿਆ

3

 ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲ੍ਹਾ ) ਡਾ ਗੁਰਿੰਦਰਜੀਤ ਸਿੰਘ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਦੀ ਰਹਿਨੁਮਾਈ ਹੇਠ ਬੇਟੀ ਬਚਾਓ ਬੇਟੀ ਪੜ੍ਹਾਓ ਕੈਂਪ ਲਗਾਇਆ ਗਿਆ। ਇਸ ਵਿੱਚ ਬੇਟੀ ਨੂੰ ਜਨਮ ਲੈਣ ਦਾ ਹੱਕ ਹੈ । ਉਸਨੂੰ ਦੇਖ ਭਾਲ , ਸਿਹਤ ਸਬੰਧੀ ਸਹੂਲਤਾਂ, ਪੜ੍ਹਾਈ ਕਰਨ ਦਾ ਹੱਕ ਹੈ। ਬੇਟੀਆਂ ਨੂੰ ਵੀ ਅੱਗੇ ਵੱਧਣ ਦੇ ਮੌਕੇ, ਉਸ ਦੀ ਹਰ ਕੰਮ ਕਰਨ ਵਿੱਚ ਮੱਦਦ ਕਰਨੀ, ਭਰੂਣ ਹੱਤਿਆਂ ਬੰਦ ਕਰਨੀ ਚਾਹੀਦੀ ਹੈ। ਬੇਟੀਆਂ ਮਾਂ ਪਿਓ ਦਾ ਬੇਟੇ ਮੁਕਾਬਲੇ ਜ਼ਿਆਦਾ ਧਿਆਨ ਰੱਖਦੀਆਂ ਹਨ। ਉਨ੍ਹਾਂ ਦੀ ਦੇਖ ਭਾਲ ਕਰਦੀਆਂ ਹਨ। ਨਸ਼ਿਆਂ ਤੋਂ ਬਚਾਅ ਅਤੇ ਦਹੇਜ ਪ੍ਰਥਾ ਬੰਦ ਕਰਨੀ ਚਾਹੀਦੀ ਹੈ। ਇਸ ਵਿੱਚ ਮੈਡਮ ਗੁਰਵਿੰਦਰ ਕੌਰ, ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜਰ ਫੀਮੇਲ,ਮਿਸ ਸ਼ੀਆਂ ਦੇਵੀ ਏ ਐਨ ਐਮ, ਆਸਾਂ ਵਰਕਰ ਅਤੇ ਬਾਕੀ ਵਿਅਕਤੀ ਵੀ ਸ਼ਾਮਿਲ ਹੋਏ।

ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਉਦਯੋਗਪਤੀ ਅਮਿਤ ਗੋਇਲ ਨੇ ਜੇਐਸਐਸ ਆਸ਼ਾ ਕਿਰਨ ਸਪੈਸ਼ਲ ਸਕੂਲ ਦਾ ਕੀਤਾ ਦੌਰਾ
Next articleਹੋਟਲ ਉਦਯੋਗ ‘ਚ ਹੁਨਰਮੰਦ ਨੌਜਵਾਨਾਂ ਲਈ ਭਾਰਤ ਹੀ ਨਹੀਂ, ਵਿਦੇਸ਼ਾਂ ‘ਚ ਵੀ ਰੋਜ਼ਗਾਰ ਦੇ ਅਥਾਹ ਮੌਕੇ – ਡਾ. ਰਾਜ ਕੁਮਾਰ ਚੱਬੇਵਾਲ