ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਡਾ ਗੁਰਿੰਦਰਜੀਤ ਸਿੰਘ ਸਿਵਲ ਸਰਜਨ ਜ਼ਿਲ੍ਹਾ ਸ ਭ ਸ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਜੀ ਐਸ ਐਮ ਓ ਸਿਵਲ ਹਸਪਤਾਲ ਬੰਗਾ ਜੀ ਦੀ ਰਹਿਨੁਮਾਈ ਹੇਠ 18-08-2025 ਤੋਂ ਲੈਕੇ 23-08-2025 ਤੱਕ ਜਨਮ ਤੋਂ ਲੈਕੇ ਪੰਜ ਸਾਲ ਦੇ ਬੱਚਿਆਂ ਦੇ ਟੀਕੇ ਲਗਾਏ ਜਾਣਗੇ। ਅੱਜ ਸਪੈਸ਼ਲ ਇਮੂਨਾਈਜੇਸਨ ਵੀਕ ਵਿੱਚ ਹੱਡਾਂ ਰੋੜੀ ਬੰਗਾ ਵਿਖੇ ਬੱਚਿਆਂ ਦੇ ਟੀਕੇ ਲਗਾਏ ਗਏ ਅਤੇ ਗਰਭਵਤੀ ਮਾਵਾਂ ਦੇ ਵੀ ਟੀਕੇ ਲਗਾਏ ਗਏ, ਨਵਾਂਸ਼ਹਿਰ ਤੋਂ ਸਪੈਸ਼ਲ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਮਨਦੀਪ ਕਮਲ ਨੇ ਮਮਤਾ ਦਿਵਸ ਚੈੱਕ ਕੀਤੇ। ਸੁਸ਼ੀਲ ਕੁਮਾਰ ਨੇ ਵੈਕਸਿੰਗ ਚੈੱਕ ਕੀਤੇ ਅਤੇ 5 ਸਾਲ 10 ਸਾਲ 16 ਸਾਲ ਦੇ ਟੀਕੇ ਵੀ ਲਗਾਉਣ ਲਈ ਕਿਹਾ ਗਿਆ ਇਸ ਮੌਕੇ ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ ਫੀਮੇਲ, ਰਿੰਕੀ ਸ਼ਰਮਾ ਏ ਐਨ ਐਮ, ਆਸ਼ਾ ਵਰਕਰ ਜਗਜੀਤ ਕੌਰ , ਸੀਮਾ, ਜਸਪ੍ਰੀਤ ਕੌਰ ਅਤੇ ਗੁਰਬਖਸ਼ ਕੌਰ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



