HOME 23 ਅਗਸਤ ਨੂੰ ਚੱਬੇਵਾਲ ਚੱਲੋ –ਭੱਟੀ,ਦਾਦਰਾ

23 ਅਗਸਤ ਨੂੰ ਚੱਬੇਵਾਲ ਚੱਲੋ –ਭੱਟੀ,ਦਾਦਰਾ

 ਚੱਬੇਵਾਲ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) 23 ਅਗਸਤ ਚਲੋ ਚੱਬੇਵਾਲ ਪਿੰਡ ਦਿਹਾਣਾ ਚ ਬਹੁਜਨ ਸਮਾਜ ਪਾਰਟੀ ਵਲੋਂ ਪੰਜਾਬ ਸੰਭਾਲੋ ਮੁਹਿੰਮ ਤਹਿਤ ਜਬਰ ਦੇ ਖਿਲਾਫ ਰੈਲੀ ਨੂੰ ਸਫਲ ਕਰਨ ਲਈ ਹਲਕਾ ਪ੍ਰਧਾਨ ਯਸ਼ ਭੱਟੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਹਾਰਟਾ , ਬਾੜੀਆਂ ਕਲਾਂ ਵਿਖੇ ਜੋ ਅਨਿਆਂ ਇਸ ਆਪ ਸਰਕਾਰ ਨੇ ਕੀਤਾ ਹੈ ਉਹ ਨਿੰਦਣਯੋਗ ਹੈ ਜਿਸ ਨੂੰ ਕਰਾਰਾ ਜਵਾਬ ਸਾਡੇ ਪਾਰਟੀ ਪ੍ਰਧਾਨ ਐਡਵੋਕੇਟ ਅਵਤਾਰ ਸਿੰਘ ਕਰੀਮਪੁਰੀ ਜੀ ਚੱਬੇਵਾਲ ਪਹੁੰਚ ਰਹੇ ਹਨ।ਧਰਮਿੰਦਰ ਦਾਦਰਾ ਜੀ ਜਨਰਲ ਸਕੱਤਰ ਬਸਪਾ ਹੁਸ਼ਿਆਰਪੁਰ ਉਨ੍ਹਾਂ ਨੇਂ ਦੱਸਿਆ ਕਿ ਜਿੰਨੇ ਜ਼ੁਲਮ ਅਨਿਆਂ ਅਤੇ ਨਸ਼ੇ ਦੀ ਦਲਦਲ ਵਿੱਚ ਆਪ ਸਰਕਾਰ ਸਾਡੇ ਸਮਾਜ ਨੂੰ ਰੋਲਣਾ ਚਾਹੁੰਦੀ ਹੈਂ ਜਿਸ ਤਰ੍ਹਾਂ ਗੁਰੂ ਰਵਿਦਾਸ ਜੀ ਦੀ ਚਰਨਛੋਹ ਧਰਤੀ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸ਼ਰਾਬ ਦੇ ਠੇਕੇ ਖੋਲ੍ਹਣਾ, ਬਾਬਾ ਸਾਹਿਬ ਦੇ ਬੁੱਤਾਂ ਦੀ ਬੇਅਬਦੀ ਅਤੇ ਬਠੋਈ ਵਿੱਚ ਸਾਡੇ ਗਿਆਰਾਂ ਲੱਖ ਵੀ ਲੈ ਲਿਆ ਅਤੇ ਗ਼ਰੀਬਾਂ ਦੀ ਕੁੱਟ ਮਾਰ ਵੀ ਕੀਤੀ। ਟੀਮ ਨਾਲ ਜਿਲਾ ਸਕੱਤਰ ਰਾਜਵਿੰਦਰ ਸਿੰਘ, ਸਤਪਾਲ ਸਿੰਘ ਵਾਇਸ ਪ੍ਧਾਨ, ਕੁਲਵਿੰਦਰ ਠੱਕਰਵਾਲ ਹਾਜਰ ਸਨ। ਮੀਟਿੰਗ ਨੂੰ ਸਫਲ ਕਰਨ ਲਈ ਤਨਵੀਰ ਦਿਹਾਣਾ ਸੈਕਟਰ ਪ੍ਧਾਨ, ਸਤਪਾਲ ਸਿੰਘ ਜੀ, ਸੁੱਚਾ ਮੋਹਣ ਜੀ,ਮੋਹਣ ਸਿੰਘ ਜੀ,ਮਲਕੀਤ ਸਿੰਘ ਜੀ,ਸੰਦੀਪ ਕੁਮਾਰ ਜੀ,ਸੋਨੂੰ ਜੀ ਹਾਜਰ ਸਨ ਨਗਰ ਵਲੋਂ ਵੱਡੀ ਗੱਡੀ ਨਾਲ ਹਾਜਰੀ ਲਗਾਉਣ ਲਈ ਵਚਨ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸਿਵਲ ਹਸਪਤਾਲ ਬੰਗਾ ਵਿਖੇ ਸਪੈਸ਼ਲ ਇਮੂਨਾਈਜੇਸਨ ਵੀਕ ਮਨਾਇਆ ਗਿਆ।
Next articleਮਗਨਰੇਗਾ ਵਰਕਰਜ ਯੂਨੀਅਨ ਪੰਜਾਬ ਦੇ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਖਾਨਖਾਨਾ ਇਕਾਈ ਦੀ ਕੀਤੀ ਗਈ ਚੋਣ