HOME ਸੀਟੂ ਵਰਕਰਾਂ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਾਈ

ਸੀਟੂ ਵਰਕਰਾਂ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਾਈ

ਰੋਪੜ    (ਸਮਾਜ ਵੀਕਲੀ)   (ਰੋਮੀ ਘੜਾਮਾਂ): ਸੀਟੂ (ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਸ) ਦੀ ਰੇਹੜੀ ਫੜ੍ਹੀ ਅਤੇ ਫੇਰੀ ਯੂਨੀਅਨ, ਰੋਪੜ ਵੱਲੋਂ ਨੰਗਲ ਚੌਂਕ ਨੇੜੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛੋਲੇ ਭਟੂਰੇ ਤੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ। ਯੂਨੀਅਨ ਦੇ ਆਗੂ ਸ਼ੇਖ ਜਹਿਰੂਲ, ਨੰਨੇ ਅਲੀ, ਮੁਹੰਮਦ ਅਕਬਰ, ਜਾਨ ਮੁਹੰਮਦ ਅਤੇ ਬਾਹਰੂਲ ਦੀ ਅਗਵਾਈ ਹੇਠ ਠੰਡੇ ਮਿੱਠੇ ਜਲ ਅਤੇ ਛੋਲੇ ਭਟੂਰਿਆ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਭਾਈਚਾਰਕ ਸਾਂਝ ਵੇਖ਼ਣਯੋਗ ਸੀ। ਤਿੱਖੀ ਗਰਮੀ ਵਿੱਚ ਛਬੀਲ ਛਕਣ ਵਾਲ਼ੀ ਸੰਗਤ ਹਿੰਦੂ/ਮੁਸਲਮਾਨਾਂ/ਸਿੱਖਾਂ ਦੀ ਭਾਈਚਾਰਕ ਸਾਂਝ ਦੀਆਂ ਸਿਫਤਾਂ ਕਰਦੀ ਵੇਖੀ ਗਈ। ਇਸ ਮੌਕੇ ਕਿਸਾਨ ਆਗੂ ਕਾਮਰੇਡ ਸੁਰਜੀਤ ਸਿੰਘ ਢੇਰ, ਕਾ. ਪਵਨ ਕੁਮਾਰ ਸਰਪੰਚ ਚੱਕ ਕਰਮਾਂ, ਕਾ. ਸੁਪਿੰਦਰ ਸਿੰਘ ਘਨੌਲੀ, ਕਾ. ਸ੍ਰੀ ਪਾਲ, ਸੀਟੂ ਆਗੂ ਕਾ. ਗੁਰਦੇਵ ਸਿੰਘ ਬਾਗੀ, ਆਲ ਇੰਡੀਆ ਰੋਡ ਟਰਾਂਸਪੋਰਟ ਯੂਨੀਅਨ ਦੇ ਜ਼ਿਲ੍ਹਾ ਆਗੂ ਮਨਿੰਦਰ ਸਿੰਘ ਮੌਂਟੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਫ਼ਕੀਰੀ ਗੀਤ ਰਾਹੀਂ ਇੱਕ ਧਾਰਮਿਕ ਸੁਨੇਹਾ ਦਿੱਤਾ ਹੈ ਸੰਜੀਵ ਆਨੰਦ ਦੀ ਕਲਮ ਨੇ
Next articleਪੇਂਡੂ ਮਜ਼ਦੂਰ ਯੂਨੀਅਨ ਵੱਲੋਂ ਝੂਠੇ ਪਰਚੇ ਦਾ ਦੋਸ਼ ਲਗਾਉਂਦਿਆਂ ਥਾਣੇ ਅੱਗੇ ਕੀਤਾ ਰੋਸ ਪ੍ਰਦਰਸ਼ਨ