HOME ਫ਼ਕੀਰੀ ਗੀਤ ਰਾਹੀਂ ਇੱਕ ਧਾਰਮਿਕ ਸੁਨੇਹਾ ਦਿੱਤਾ ਹੈ ਸੰਜੀਵ ਆਨੰਦ ਦੀ ਕਲਮ...

ਫ਼ਕੀਰੀ ਗੀਤ ਰਾਹੀਂ ਇੱਕ ਧਾਰਮਿਕ ਸੁਨੇਹਾ ਦਿੱਤਾ ਹੈ ਸੰਜੀਵ ਆਨੰਦ ਦੀ ਕਲਮ ਨੇ

2
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)   ਬਲਬੀਰ ਸਿੰਘ ਬੱਬੀ :-  ਅੱਜ ਸਾਰੇ ਹੀ ਧਰਮਾਂ ਦੇ ਵਿੱਚ ਪਾਖੰਡ ਦਾ ਬਹੁਤ ਵੱਡਾ ਬੋਲ ਬਾਲਾ ਹੋ ਗਿਆ ਹੈ ਕੋਈ ਵੀ ਧਰਮ ਹੋਵੇ ਇਸ ਵਿੱਚ ਅਜਿਹੇ ਪਖੰਡੀ ਪੈਦਾ ਹੁੰਦੇ ਹਨ ਜੋ ਲੋਕਾਂ ਨੂੰ ਗੁੰਮਰਾਹ ਕਰਕੇ ਆਪਣਾ ਤੋਰੀ ਫੁਲਕਾ ਚਲਾਉਂਦੇ ਬਹੁਤ ਵੱਡੇ ਪਾਖੰਡੀ ਬਾਬੇ ਬਣ ਜਾਂਦੇ ਹਨ ਤੇ ਅੱਗੋਂ ਇਹਨਾਂ ਦੇ ਜੋ ਕਾਰਨਾਮੇ ਹੁੰਦੇ ਹਨ ਉਹ ਅਸੀਂ ਵੇਖ ਕੇ ਹੈਰਾਨ ਹੋ ਜਾਂਦੇ ਹਾਂ ਅੱਜ ਧਰਮ ਦੇ ਇਸ ਬੋਲ ਵਾਲੇ ਦੇ ਵਿੱਚ ਇੱਕ ਕਲਮ ਰਾਹੀਂ ਬਹੁਤ ਖੂਬਸੂਰਤ ਸ਼ਬਦ ਪਰੋਅ ਕੇ ਗੀਤ ਲਿਖ ਕੇ ਇਸ ਪਖੰਡ ਨੂੰ ਨੰਗਾ ਕਰਨਾ ਬਹੁਤ ਵੱਡੀ ਗੱਲ ਹੈ। ਜੀ ਹਾਂ ਅਜਿਹਾ ਹੀ ਕਰ ਦਿਖਾਇਆ ਹੈ ਮਾਛੀਵਾੜੇ ਦੇ ਆਨੰਦ ਪਰਿਵਾਰ ਦੇ ਗੀਤਕਾਰ ਸੰਜੀਵ ਆਨੰਦ ਨੇ, ਮਾਛੀਵਾੜਾ ਇਲਾਕੇ ਦੇ ਵਿੱਚ ਆਨੰਦ ਪਰਿਵਾਰ ਰਾਜਨੀਤੀ ਆੜਤ ਕਾਰੋਬਾਰ ਤੋਂ ਇਲਾਵਾ ਸਿਹਤ ਸਹੂਲਤਾਂ ਦੇ ਵਿੱਚ ਪ੍ਰਮੁੱਖ ਕੰਮ ਕਰ ਰਿਹਾ ਹੈ। ਇਸੇ ਪਰਿਵਾਰ ਦੇ ਮੁਖੀ ਸ਼ਕਤੀ ਆਨੰਦ ਦੇ ਛੋਟੇ ਭਰਾ ਸੰਜੀਵ ਆਨੰਦ ਜੋ ਗੀਤਕਾਰ ਸੰਜੀਵ ਆਨੰਦ ਦਿੱਲੀ ਵਾਲੇ ਦੇ ਨਾਮ ਨਾਲ ਵੱਧ ਮਸ਼ਹੂਰ ਹਨ ਕਿਉਂਕਿ ਜਿੱਥੇ ਉਹਨਾਂ ਨੇ ਆਪਣੀ ਕਲਮ ਦੇ ਨਾਲ ਬਹੁਤ ਹੀ ਸ਼ਾਨਦਾਰ ਪੰਜਾਬੀ ਗੀਤ ਲਿਖੇ ਉਥੇ ਹੀ ਉਹਨਾਂ ਨੇ ਦਿੱਲੀ ਵਿੱਚ ਆਪਣਾ ਕਾਰੋਬਾਰ ਵੀ ਚਲਾਇਆ।  ਜੇਕਰ ਦੋ ਤਿੰਨ ਕ ਦਹਾਕੇ ਪਿੱਛੇ ਜਾਈਏ ਤਾਂ ਸੰਜੀਵ ਆਨੰਦ ਦੇ ਲਿਖੇ ਹੋਏ ਅਸਲ ਵਿਰਾਸਤੀ ਤੇ ਸੱਭਿਆਚਾਰਕ ਗੀਤਾਂ ਨੂੰ ਵਾਚਣਾ ਬਹੁਤ ਜਰੂਰੀ ਹੈ। ਸੁਰਾਂ ਦੇ ਸਿਕੰਦਰ ਸਰਦੂਲ ਸਿਕੰਦਰ, ਗੁਰਦਾਸ ਮਾਨ ਤੇ ਹੋਰ ਅਨੇਕਾਂ ਵੱਡੇ ਕਲਾਕਾਰਾਂ ਨੇ ਸੰਜੀਵ ਦੀ ਕਲਮ ਤੋਂ ਲਿਖੇ ਹੋਏ ਸ਼ਾਨਦਾਰ ਗੀਤਾਂ ਨੂੰ ਆਪਣੀ ਆਵਾਜ਼ ਵਿੱਚ ਪਰੋ ਕੇ ਸਰੋਤਿਆਂ ਅੱਗੇ ਪੇਸ਼ ਕੀਤਾ ਤੇ ਸਰੋਤਿਆਂ ਨੇ ਸੰਜੀਵ ਆਨੰਦ ਦੀ ਗੀਤਕਾਰੀ ਨੂੰ ਪਸੰਦ ਕੀਤਾ ਅਜਿਹੇ ਕਾਰਨਾਂ ਕਰਕੇ ਸੰਜੀਵ ਆਨੰਦ ਦੀ ਕਲਮ ਨਵੇਂ ਤੋਂ ਨਵੇਂ ਤਰੀਕੇ ਨਵੇਂ ਤੋਂ ਨਵੇਂ ਵਿਸ਼ੇ ਗੀਤਾਂ ਰਾਹੀਂ ਲੈ ਕੇ ਆਉਂਦੀ ਹੈ। ਪਿੱਛੇ ਜਿਹੇ ਇੱਕ ਬਹੁਤ ਹੀ ਸ਼ਾਨਦਾਰ ਗੀਤ ਜੋ ਬਾਬਾ ਗੁਲਾਬ ਸਿੰਘ ਚਮਕੌਰ ਸਾਹਿਬ ਵਾਲਿਆ ਦੀ ਆਵਾਜ਼ ਵਿੱਚ ਆਇਆ ਸੀ ਦੋ ਰੋਟੀਆਂ ਜਿਸ ਨੂੰ ਸਮੁੱਚੀ ਦੁਨੀਆਂ ਵਿੱਚ ਵੱਸਦੇ ਪੰਜਾਬੀਆਂ ਤੋਂ ਇਲਾਵਾ ਹੋਰ ਲੋਕਾਂ ਨੇ ਵੀ ਰੱਜਵਾਂ ਪਿਆਰ ਦਿੱਤਾ ਇਹ ਸੰਜੀਵ ਆਨੰਦ ਦੀ ਕਲਮ ਦੀ ਖੂਬਸੂਰਤ ਰਚਨਾ ਸਹੀ ਜਾ ਸਕਦੀ ਹੈਜਿਵੇਂ ਮੈਂ ਪਹਿਲਾਂ ਧਰਮ ਵਿੱਚ ਪਾਖੰਡ ਦੀ ਗੱਲ ਸ਼ੁਰੂ ਕੀਤੀ ਸੀ ਉਸੇ ਵਿਸ਼ੇ ਨੂੰ ਸੰਜੀਵ ਦੀ ਕਲਮ ਨੇ ਬਹੁਤ ਹੀ ਸ਼ਾਨਦਾਰ ਤੇ ਦਲੇਰਾਂਨਾ ਤਰੀਕੇ ਦੇ ਨਾਲ ਰਚਿਆ ਹੈ ਤੇ ਅੱਗੋਂ ਬਾਬਾ ਗੁਲਾਬ ਸਿੰਘ ਨੇ ਇਸ ਗੀਤ ਨੂੰ ਬਹੁਤ ਹੀ ਸਹਿਜ ਮਤੇ ਵਿਚ ਗਾ ਕੇ ਹੋਰ ਵੀ ਸ਼ਾਨਦਾਰ ਬਣਾ ਦਿੱਤਾ ਇਹ ਗੀਤ ਆਨੰਦ ਰਿਕਾਰਡਸ ਦੇ ਉੱਪਰ ਚੱਲ ਰਿਹਾ ਹੈ ਜੋ ਸੰਜੀਵ ਆਨੰਦ ਹੋਣਾਂ ਦੀ ਆਪਣੀ ਸੰਗੀਤਕ ਕੰਪਨੀ ਹੈ ਜੇਕਰ ਤੁਸੀਂ ਵੀ ਧਰਮ ਦੇ ਗਲਬੇ ਵਿੱਚ ਫਸੇ ਹੋ ਤਾਂ ਫ਼ਕੀਰੀ ਗੀਤ ਨੂੰ ਜਰੂਰ ਮਾਣੋ ਤੁਹਾਨੂੰ ਬੜਾ ਕੁਝ ਸਿੱਖਣ ਨੂੰ ਮਿਲੇਗਾ। ਆਓ ਕਾਮਨਾ ਕਰੀਏ ਸਾਡੇ ਇਤਿਹਾਸਕ ਸ਼ਹਿਰ ਮਾਛੀਵਾੜਾ ਦੇ ਗੀਤਕਾਰ ਸੰਜੀਵ ਆਨੰਦ ਦੀ ਕਲਮ ਇਸੇ ਤਰ੍ਹਾਂ ਚਲਦੀ ਰਹੇ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰੂਦੁਆਰਾ ਜੋਤੀ ਸਰੂਪ ਸਾਹਿਬ ਪਿੰਡ ਜੋਗੇਵਾਲਾ ਜ਼ਿਲਾ ਮੋਗਾ ਲਗਾਇਆ ਵਿਸਾਲ ਖੂਨਦਾਨ ਕੈਂਪ।
Next articleਸੀਟੂ ਵਰਕਰਾਂ ਨੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਛਬੀਲ ਲਾਈ