ਗੜ੍ਹਸ਼ੰਕਰ / ਹੁਸ਼ਿਆਰਪੁਰ (ਸਮਾਜ ਵੀਕਲੀ) ( ਬਲਵੀਰ ਚੌਪੜਾ) ਬੀਤੇ ਦਿਨੀ ਸਰਕਟ ਹਾਊਸ ਜਲੰਧਰ ਵਿਖੇ ਮੀਡੀਆ ਵਿੰਗ ਦੁਆਬਾ ਜੋਨ ਵਲੋਂ ਆਮ ਆਦਮੀ ਪਾਰਟੀ ਦੀ ਪੁਲੇਠੀ ਮੀਟਿੰਗ ਹੋਈ। ਇਸ ਮੀਟਿੰਗ ‘ਚ ਦੁਆਬਾ ਜੋਨ ਦੇ ਇੰਚਾਰਜ ਤਰਨਦੀਪ ਸਿੰਘ ਸੰਨੀ ਅਤੇ ਦੁਆਬਾ ਜੋਨ ਦੇ ਸੈਕਟਰੀ ਆਤਮ ਪ੍ਰਕਾਸ਼ ਬੱਬਲੂ ਵਲੋਂ ਵੱਖ-ਵੱਖ ਜ਼ਿਲ੍ਹਾਂ ਦੇ ਜਿੰਨੇ ਵੀ ਮੀਡੀਆਂ ਇੰਚਾਰਜ, ਜ਼ਿਲ੍ਹਾਂ ਮੀਡੀਆ ਸੈਕਟਰੀ, ਅਤੇ ਹਲਕਾ ਮੀਡੀਆ ਇੰਚਾਰਜ ਤੇ ਸਹਾਇਕ ਮੀਡੀਆ ਇੰਚਾਰਜ ਲਗਾਏ ਗਏ ਹਨ। ਉਹਨਾਂ ਨਾਲ ਇਕ ਵਿਸ਼ੇਸ਼ ਮੀਟਿੰਗ ਕੀਤੀ। ਆਮ ਆਦਮੀ ਪਾਰਟੀ ਤੋਂ ਪੰਜਾਬ ਦੇ ਇੰਚਾਰਜ ਮੁਨੀਸ਼ ਸਿਸੋਦੀਆ ਤੇ ਦੀਪਕ ਬਾਲੀ ਜਨਰਲ ਸੈਕਟਰੀ ਪੰਜਾਬ ਅਤੇ ਸੀਨੀਅਰ ਲੀਡਰਸ਼ਿਪ ਵਲੋਂ ਜੋ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਉਸ ਸਬੰਧੀ ਜਿੰਨੇ ਵੀ ਮੀਡੀਆ ਇੰਚਾਰਜਾ ਹਨ ਓਨ੍ਹਾਂ ਨਾਲ ਵਿਚਾਰ ਵਟਾਦਰਾ ਕੀਤਾ ਗਿਆ | ਇਸ ਮੋਕੇ ਦੁਆਬਾ ਜੋਨ ਦੇ ਇੰਚਾਰਜ ਨੇ ਸਾਰੇ ਹੀ ਅਹੁਦੇਦਾਰਾਂ ਨੂੰ ਮੀਡੀਆ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਤੇ ਪਾਰਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਆਤਮ ਪ੍ਰਕਾਸ਼ ਬਬਲੂ ਨੇ ਸਾਰੇ ਹੀ ਅਹੁਦੇਦਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਪਾਰਟੀ ਲੋਕਾਂ ਦੀ ਅਪਨੀ ਬਣਾਈ ਹੋਈ ਪਾਰਟੀ ਹੈ ਇਸ ਲਈ ਪਾਰਟੀ ਪ੍ਰਤੀ ਕੜੀ ਮਹਿਨਤ ਨਾਲ ਕੰਮ ਕਰੋ | ਇਸ ਮੌਕੇ ਤਰਨਦੀਪ ਸੰਨੀ ਤੇ ਆਤਮ ਪ੍ਰਕਾਸ਼ ਬਬਲੂ ਨੇ ਨਵ ਨਿਯੁਕਤ ਮੀਡੀਆ ਇੰਚਾਰਜ ਤੇ ਸਹਿ ਮੀਡੀਆ ਇੰਚਾਰਜਾਂ ਦਾ ਸਨਮਾਨ ਵੀ ਕੀਤਾ ਇਨਾਂ ਵਲੋਂ ਪਹੁੰਚੇ ਹੋਏ ਆਹੁਦੇਦਾਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਆਪ ਦੇ ਜਿਲ੍ਹਾ ਮੀਡੀਆ ਇੰਚਾਰਜ ਕੁਲਵਿੰਦਰ ਸਿੰਘ ਹੁੰਦਲ , ਜ਼ਿਲ੍ਹਾ ਮੀਡੀਆ ਸੈਕਟਰੀ ਸ਼ਾਚਿਨ ਪੂਰੀ ,ਪਰਗਿਆਦੀਪ ਸਿੰਘ ,ਹਰੀ ਕ੍ਰਿਸ਼ਨ ਗੰਗੜ ,ਬਲਵੀਰ ਚੌਪੜਾ, ਪਵਨ ਕੁਮਾਰ ,ਸੋਨੂ ਮੁਲਤਾਨੀ ,ਭੁਪਿੰਦਰ ਸਿੰਘ ,ਜਸਵਿੰਦਰ ਸੰਧੂ ,ਅਮੀਰ ਚੰਦ ,ਸੁਰਿੰਦਰ ਕੁਮਾਰ ,ਗੁਰਪ੍ਰੀਤ , ਮਨਦੀਪ ਅਤੇ ਲਵਲੀ ਕੋਹਲੀ , ਸੋਰਵ ਸ਼ਰਮਾ ਤੇ ਪਾਰਟੀ ਵਰਕਰ ਸ਼ਾਮਿਲ ਸਨ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



