ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ “ਚਰਚ ਆਫ ਅਲਮਾਇਟੀ ਗੌਡ” ਵੈਲਫੇਅਰ ਸੋਸਾਇਟੀ ਤੂਰਾਂ ਵਿਖੇ ਕਿ੍ਸਮਿਸ ਦਾ ਤਿਉਹਾਰ ਬਿਸ਼ਪ ਗੁਰਨਾਮ ਦਾਸ ਤੇ ਪਾਸਟਰ ਹਰਜਿੰਦਰ ਕੁਮਾਰ ਸੋਨੂੰ ਦੀ ਅਗਵਾਈ ਹੇਠ ਅੱਜ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਬਿਸ਼ਪ ਗੁਰਨਾਮ ਦਾਸ ਤੇ ਪਾਸਟਰ ਹਰਜਿੰਦਰ ਕੁਮਾਰ ਸੋਨੂੰ ਨੇ ਦੱਸਿਆ ਕਿ ਇਸ ਮੌਕੇ ਪ੍ਰਭੂ ਯਿਸੂ ਮਸੀਹ ਜੀ ਦੇ ਜੀਵਨ ਨਾਲ ਸੰਬੰਧਤ ਸਤਿਸੰਗ ਕਰਵਾਇਆ ਜਾਵੇਗਾ। ਉਪਰੰਤ ਲੋੜਵੰਦ ਮਹਿਲਾਵਾਂ ਨੂੰ ਰਾਸ਼ਨ, ਬੱਚਿਆਂ ਨੂੰ ਕੱਪੜੇ ਤੇ ਕਲੀਸੀਆਂ (ਸੰਗਤਾਂ) ਨੂੰ ਗਿਫ਼ਟ ਵੀ ਵੰਡੇ ਜਾਣਗੇ। ਇਸ ਮੌਕੇ ਅਤੁੱਟ ਲੰਗਰ ਵੀ ਵਰਤਾਏ ਜਾਣਗੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



