(ਸਮਾਜ ਵੀਕਲੀ)
ਕੋਈ ਗੀਤ ਮੈਨੂੰ,
ਦਿਲ ਦਾ ਸੁਣਾ ਦੇ।
ਚੂੜੇ ਵਾਲੀ ਮਿੰਨਤ ਕਰੇ।
ਆ ਕੇ ਰੌਣਕਾਂ ਤੂੰ,
ਵਿਹੜੇ ਵਿਚ ਲਾ ਦੇ,
ਚੂੜੇ ਵਾਲੀ ਮਿੰਨਤ ਕਰੇ।
ਨੀ ਤੂੰ ਵੰਗਾਂ ਤਾਂ,
ਜਰਾ ਛਣਕਾ ਦੇ।
ਗੀਤ ਭਾਵੇਂ ਲੱਖ ਸੁਣ ਲੀਂ।
ਗੇੜਾ ਸੋਹਣੀਏ ਤੂੰ,
ਮੇਰੇ ਨਾਲ ਲਾ ਦੇ,
ਗੀਤ ਭਾਵੇਂ ਲੱਖ ਸੁਣ ਲੀਂ।
ਬਾਪੂ ਨੇ ਡਰੰਮ,
ਘਰੇ ਕੱਢੀ ਦਾ ਕਢਾਇਆ ਏ।
ਮੱਠਾ ਮੱਠਾ ਪੈੱਗ ਚਾਚੇ,
ਤਾਇਆਂ ਨੇ ਵੀ ਲਾਇਆ ਏ।
ਨੀਂ ਤੂੰ ਝਾਂਜਰ ਤਾਂ ਕੇਰਾਂ ਛਣਕਾ ਦੇ,
ਗੀਤ ਭਾਵੇਂ ਲੱਖ ਸੁਣ ਲੀਂ।
ਖ਼ੁਸ਼ੀਆਂ ਦਾ ਦਿਨ ਬੜੇ,
ਚਿਰਾਂ ਬਾਅਦ ਆਇਆ ਏ।
ਟੋਰੇ ਵਾਲੀ ਪੱਗ ਨੂੰ ਤੂੰ,
ਮਾਵਾ ਵੀ ਲਗਾਇਆ ਏ।
ਜੁੱਤੀ ਤਿੱਲੇਦਾਰ ਮੈਨੂੰ ਵੀ ਦਿਵਾ ਦੇ,
ਚੂੜੇ ਵਾਲੀ ਮਿੰਨਤ ਕਰੇ।
ਲੁੱਡੀ ਮੇਰੇ ਨਾਲ,
ਇੱਕ ਵਾਰੀ ਪਾ ਦੇ।
ਚੂੜੇ ਵਾਲੀ ਮਿੰਨਤ ਕਰੇ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly