* ਬੇਫਿਕਰੀ ਦੀ ਰੋਟੀ *

ਅਵਤਾਰ ਤਰਕਸ਼ੀਲ

(ਸਮਾਜ ਵੀਕਲੀ)

ਹੱਥ ਤੇ ਪਈ ਰੋਟੀ ਜਿਹੜੇ ਚੁੱਕ ਲੈਂਦੇ,
ਐਵੇਂ ਨਾ ਯਾਰ ਬਣਾਇਆ ਕਰ l

ਧੱਕਾ ਦੇ ਕੇ ਸੁੱਟ ਦੇਣ ਜੋ ਅਸਮਾਨ ਉੱਤੋਂ,
ਬਹੁਤੇ ਨਾ ਉੱਪਰ ਚੜ੍ਹਾਇਆ ਕਰ l

ਮੱਦਦ ਦੀ ਜਿਨ੍ਹਾਂ ਤੋਂ ਆਸ ਨਾ ਹੋਵੇ,
ਗੁਣ ਨਾ ਉਨ੍ਹਾਂ ਦੇ ਗਾਇਆ ਕਰ l

ਪਹਿਲੀ ਵਾਰ ਨਾ ਮਿਲੇ ਕਾਮਯਾਬੀ,
ਬੇਲੋੜਾ ਨਾ ਘਬਰਾਇਆ ਕਰ l

ਮੁਸੀਬਤਾਂ ਹਰ ਇੱਕ ਤੇ ਆਉਂਦੀਆਂ,
ਰੱਬ ਅੱਗੇ ਮੱਥੇ ਨਾ ਰਗੜ੍ਹਾਇਆ ਕਰ l

ਖੁਰਦਪੁਰੀਆ ਦੁਨੀਆਂ ਤਿਲਕਣਬਾਜੀ,
ਸੰਭਲ ਕੇ ਪੈਰ ਟਿਕਾਇਆ ਕਰ l

ਅਵਤਾਰ ਮਿਹਨਤ ਦਾ ਨਾ ਪੱਲਾ ਛੱਡੀ’,
ਰੋਟੀ ਬੇਫਿਕਰੀ ਦੀ ਖਾਇਆ ਕਰ l

-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਚੂੜੇ ਵਾਲੀ ਮਿੰਨਤ ਕਰੇ!
Next articleIndia the net security provider, protector of the region: SL President