ਕਪੂਰਥਲਾ, (ਸਮਾਜ ਵੀਕਲੀ) ( ਵਿਸੇ਼ਸ ਪ੍ਰਤੀਨਿਧ)– ਜ਼ਿਲਾ ਸਿੱਖਿਆ ਅਧਿਕਾਰੀ ਸ੍ਰੀਮਤੀ ਮਮਤਾ ਬਜਾਜ , ਉਪ ਜਿਲ੍ਹਾ ਸਿੱਖਿਆ ਅਧਿਕਾਰੀ ਡਾਕਟਰ ਬਲਵਿੰਦਰ ਸਿੰਘ ਬੱਟੂ ਦੀ ਅਗਵਾਈ ਤੇ ਜਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਦੀ ਦੇਖ ਰੇਖ ਹੇਠ ਕਪੂਰਥਲਾ ਦੋ ਤੇ ਤਿੰਨ , ਸੁਲਤਾਨਪੁਰ ਲੋਧੀ-1 ਬਲਾਕਾਂ ਦੇ ਸੀ ਐਚ ਟੀਜ਼, ਬੀ ਆਰ ਸੀਜ਼, ਅਤੇ ਸਾਰੇ ਸਕੂਲਾਂ ਮੁਖੀਆਂ ਨਾਲ ਇੱਕ ਜ਼ੂਮ ਰਿਵਿਊ ਮੀਟਿੰਗ ਕੀਤੀ ਗਈ। ਜਿਸ ਵਿਚ ਜਿਲ੍ਹਾ ਕੋਆਰਡੀਨੇਟਰ ਹਰਮਿੰਦਰ ਸਿੰਘ ਜੋਸਨ ਦੁਆਰਾ ਰਿਵਿਊ ਮੀਟਿੰਗ ਦੇ ਵੱਖ ਵੱਖ ਪਹਿਲੂਆਂ ਜਿਹਨਾਂ ਵਿੱਚ ਅਧਿਆਪਕਾਂ ਦੁਆਰਾ ਬੱਚਿਆਂ ਨੂੰ ਸਾਲਾਨਾ ਡੇਟਸ਼ੀਟ ਨੋਟ ਕਰਵਾਉਣ, ਐੱਚ ਪੀ ਸੀ ਕਾਰਡਾਂ ਦੇ ਪ੍ਰਿੰਟ ਕਢਵਾ ਕੇ ਮਾਪਿਆਂ ਨਾਲ ਸਾਂਝੇ ਕਰਨ, ਗਰਾਂਟਾਂ ਜਲਦ ਖਰਚਣ ਦੇ ਨਾਲ ਨਾਲ , ਸਕੂਲ ਦਾ ਰਿਕਾਰਡ ਮੇਨਟੇਨ ਕਰਨ, ਸਾਲਾਨਾ ਪ੍ਰੀਖਿਆ ਕੇਂਦਰਾਂ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ, ਦਾਖ਼ਲਾ ਮੁਹਿੰਮ ਲਈ ਕੰਪੇਨ ਕਰਨ ਸੰਬੰਧੀ ਅਤੇ ਨਵੇਂ ਸੈਸ਼ਨ ਤੋਂ ਸ਼ੁਰੂ ਹੋਣ ਜਾ ਰਹੇ ਮਿਸ਼ਨ ਸਮਰੱਥ 4.0 ਦੀ ਯੋਜਨਾਬੰਦੀ ਬਾਰੇ ਵਿਸਥਾਰ ਪੂਰਵਕ ਚਰਚਾ ਕੀਤੀ ਗਈ।ਇਸ ਤੋਂ ਪਹਿਲਾਂ ਇਸ ਰਿਵਿਊ ਮੀਟਿੰਗ ਵਿੱਚ ਜਿਲ੍ਹਾ ਸਿੱਖਿਆ ਅਧਿਕਾਰੀ ਸ਼੍ਰੀਮਤੀ ਮਮਤਾ ਬਜਾਜ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਉਨਾਂ ਨੇ ਨੇ ਅਧਿਆਪਕਾਂ ਨੂੰ ਖਾਸ ਤੌਰ ਤੇ ਦਾਖ਼ਲਾ ਮੁਹਿੰਮ ਲਈ ਕੰਪੇਨ ਕਰਨ ਕਰਨ ਸੰਬੰਧੀ, ਤੇ ਸਕੂਲ ਵਿੱਚ ਬਕਾਇਆ ਪਈਆਂ ਗ੍ਰਾਟਾਂ ਨੂੰ ਜਲਦ ਤੋਂ ਜਲਦ ਖ਼ਰਚ ਕਰਨ ਦੀ ਵਿਸੇ਼ਸ ਹਦਾਇਤ ਕੀਤੀ। ਇਸ ਮੌਕੇ ਤੇ ਰਜੇਸ਼ ਕੁਮਾਰ ਬੀ ਪੀ ਈ ਓ, ਸੰਜੀਵ ਕੁਮਾਰ ਹਾਂਡਾ, ਡਾ ਪਰਮਜੀਤ ਕੌਰ ਬੀ ਆਰ ਸੀ , ਤਰਸੇਮ ਸਿੰਘ ਬੀ ਆਰ ਸੀ, ਗੁਰਪ੍ਰੀਤ ਸਿੰਘ ਬੀ ਆਰ ਸੀ, ਵੀਨੂੰ ਸੇਖੜੀ, ਅਜੀਤ ਸਿੰਘ, ਸੰਤੋਖ ਸਿੰਘ ਮੱਲ੍ਹੀ, ਰਵੀ ਵਾਹੀ, ਹਰਪ੍ਰੀਤ ਸਿੰਘ, ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



