ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ :- ਸਾਹਿਤ ਸਭਾ ਰਾਏਕੋਟ ਵੱਲੋਂ ਪ੍ਰਧਾਨ ਰਾਜਮਿੰਦਰਪਾਲ ਸਿੰਘ ਪਰਮਾਰ ਦੀ ਅਗਵਾਈ ਵਿੱਚ ਮਾਂ ਬੋਲੀ ਦਿਵਸ ਤੇ ਵਿਸ਼ੇਸ਼ ਸਮਾਗਮ *ਬੋਲ ਪੰਜਾਬੀ* ਕਰਵਾਇਆ ਗਿਆ। ਇਸ ਮੌਕੇ ਮਾਂ ਬੋਲੀ ਪੰਜਾਬੀ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਤੇ ਚਰਚਾ ਕੀਤੀ ਗਈ। ਇੱਕਤਰ ਹੋਏ ਵੱਖ ਵੱਖ ਲੇਖਕਾਂ ਵੱਲੋਂ ਅਤੇ ਕਵੀਆਂ ਵਲੋਂ ਆਪਣੀਆਂ ਰਚਨਾਵਾਂ ਦੀ ਛਹਿਬਰ ਲਗਾਈ ਗਈ। ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਵਿਕਾਸ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ।ਸਮਾਗਮ ਦੀ ਸ਼ੁਰੂਆਤ ਸ਼ੈਟੀ ਰਾਏਕੋਟੀ ਵੱਲੋਂ ਆਪਣੇ ਗੀਤ ਰੱਬ, ਨਾਲ ਸ਼ੁਰੂ ਕੀਤੀ ਗਈ। ਇਸ ਤੋਂ ਬਾਅਦ ਮਨਰਾਜ ਸਿੰਘ ਅੱਖ ਵਿੱਚ ਹੰਝੂ, ਸੋਮਾ ਕਲਸੀਆਂ ਵੱਲੋਂ ‘ਪੰਜਾਬ ਮੇਰਾ ਹੈ’ , ਰਣਜੀਤ ਸਿੰਘ ਰਾਏ ਵੱਲੋਂ ਮਿੰਨੀ ਕਹਾਣੀ, ਅਜ਼ਾਦ ਰਾਏਕੋਟੀ ਵੱਲੋਂ ‘ਗ਼ਜ਼ਲ ਐ ਮਾਨਵ’ , ਬਲਵੀਰ ਕੌਰ ਰਾਏਕੋਟੀ ‘ ਸਾਂਭ ਹੁੰਦੀ ਤਾਂ ਸਾਂਭ ਲੈ ਬੋਲੀ ਪੰਜਾਬੀ ਨੂੰ’ ਅਤੇ ਮਾਸਟਰ ਪ੍ਰੀਤਮ ਸਿੰਘ ਬਰਮੀ ਵੱਲੋਂ ਪੰਜਾਬੀਏ ਜ਼ੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀਏ ਆਦਿ ਪੇਸ਼ ਕਰਕੇ ਰੰਗ ਬੰਨਿਆ। ਇਸ ਸਮੇਂ ਬਾਰੇ ਮੈਂਬਰਾਂ ਵੱਲੋਂ ਇਹ ਪ੍ਰਣ ਕੀਤਾ ਗਿਆ ਕਿ ਆਓ ਸਾਰੇ ਰਾਲ ਮਿਲ ਕੇ ਆਪਣੀ ਪੰਜਾਬੀ ਮਾਂ ਬੋਲੀ ਪ੍ਰਤੀ ਆਪਣਾ ਫਰਜ਼ ਨਿਭਾਈਏ ‘ਪੰਜਾਬੀਆਂ ਬੋਲੀ ਦੀ ਸੇਵਾ ਕਰੀਏ ਅਤੇ ਪੰਜਾਬੀ ਦੇ ਪ੍ਰਚਾਰ ਅਤੇ ਵਿਕਾਸ ਵਿੱਚ ਆਪਣੀ ਬਣਦਾ ਯੋਗਦਾਨ ਪਾਈਏ। ਬੋਲ ਪੰਜਾਬੀ ਸਮਾਗਮ ਦੇ ਵਿੱਚ ਸਮੂਹ ਹਾਜ਼ਰੀਨ ਮੈਂਬਰਾਂ ਵੱਲੋਂ ਪੰਜਾਬੀ ਮਾਂ ਬੋਲੀ ਸਬੰਧੀ ਚੇਤਨਾ ਮਾਰਚ ਕਰਦੇ ਹੋਏ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਨਾਰੇ ਲਗਾਏ ਗਏ । ਇਸ ਸਮੇਂ ਜਗਦੇਵ ਸਿੰਘ ਕਲਸੀ, ਜਗਦੀਪ ਸਿੰਘ ਲੈਕਚਰਾਰ, ਦਰਬਾਰਾ ਦਰਸ਼ਕ, ਵਰਿੰਦਰ ਪਾਲੀ ਕਲਵੀਰ ਸਿੰਘ ਬੋਲੀ, ਆਦਿ ਸਾਹਿਤਕਾਰ ਹਾਜਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



