HOME ਚੜ੍ਹਦੀ ਕਲਾ ਬ੍ਰਦਰਜਹੁਡ ਐਸੋਸੀਏਸ਼ਨ ਵੱਲੋਂ ਸਰੀ ਚ ਦੂਸਰਾ ਖੂਨ ਦਾਨ ਕੈਂਪ ਆਯੋਜਿਤ,...

ਚੜ੍ਹਦੀ ਕਲਾ ਬ੍ਰਦਰਜਹੁਡ ਐਸੋਸੀਏਸ਼ਨ ਵੱਲੋਂ ਸਰੀ ਚ ਦੂਸਰਾ ਖੂਨ ਦਾਨ ਕੈਂਪ ਆਯੋਜਿਤ, 20 ਮੈਂਬਰਾਂ ਵੱਲੋਂ ਕੀਤਾ ਗਿਆ ਖੂਨਦਾਨ

3
ਕੈਪਸ਼ਨ ਖੂਨ ਦਾਨ ਕੈਂਪ ਦੇ ਵੱਖ-ਵੱਖ ਦ੍ਰਿਸ਼|

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ)– ਸਮਾਜ ਸੇਵੀ ਕੰਮਾਂ ਲਈ ਕਾਰਜਸ਼ੀਲ ਚੜ੍ਹਦੀ ਕਲਾ ਵੈਲਫੇਅਰ ਐਸੋਸੀਏਸ਼ਨ ਦੇ ਉਦਮ ਸਦਕਾ ਸਰੀ ਚ ਦੂਸਰਾ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ| ਦੁਪਹਿਰ 12 ਵਜੇ ਤੋਂ ਦੇਰ ਸ਼ਾਮ ਤੱਕ ਆਯੋਜਿਤ ਕੀਤੇ ਗਏ ਇਸ ਮਹਾਨ ਖੂਨ ਦਾਨ ਕੈਂਪ ਦੌਰਾਨ 20 ਮੈਂਬਰਾਂ ਵੱਲੋਂ ਖੂਨਦਾਨ ਕਰਨ ਦੇ ਮਹਾਨ ਕਾਰਜ ਚ ਬੜੇ ਹੀ ਉਤਸ਼ਾਹ ਨਾਲ ਸ਼ਿਰਕਤ ਕੀਤੀ ਗਈ| ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਕਤ ਐਸੋਸੀਏਸ਼ਨ ਦੇ ਪ੍ਰਧਾਨ ਜਸਵਿੰਦਰ ਸਿੰਘ ਦਿਲਾਵਰੀ ਨੇ ਦੱਸਿਆ ਕਿ ਖੂਨ ਦਾਨ ਕਰਨਾ ਇੱਕ ਬਹੁਤ ਹੀ ਸ਼ਲਾਘਾ ਯੋਗ ਕਾਰਜ ਮੰਨਿਆ ਗਿਆ ਹੈ ਅਤੇ ਸਾਨੂੰ ਸਾਰਿਆਂ ਨੂੰ ਸਮੇਂ-ਸਮੇਂ ਤੇ ਆਪਣਾ ਖੂਨ ਦਾਨ ਕਰਨਾ ਚਾਹੀਦਾ ਹੈ ਤਾਂ ਜੋ ਲੋੜ ਪੈਣ ਤੇ ਕਿਸੇ ਵੀ ਲੌੜੀਦੇ ਮਰੀਜ਼ ਨੂੰ ਤੁਰੰਤ ਖੂਨ ਮੁਹਈਆ ਕਰਵਾਇਆ ਜਾ ਸਕੇ। ਉਹਨਾਂ ਇਹ ਵੀ ਦੱਸਿਆ ਕਿ ਉਕਤ ਐਸੋਸੀਏਸ਼ਨ ਵੱਲੋਂ ਸਮਾਜ ਭਲਾਈ ਕਾਰਜਾਂ ਦੀ ਲੜੀ ਤਹਿਤ ਇਹ ਦੂਸਰਾ ਖੂਨਦਾਨ ਕੈਂਪ ਸੀ ਅਤੇ ਮਾਰਚ ਮਹੀਨੇ ਚ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਇਸੇ ਤਰ੍ਹਾਂ ਦਾ ਤੀਸਰਾ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਹਰਪ੍ਰੀਤ ਸਿੰਘ ਮਾਨਟਕਲਾ, ਬਲਜੀਤ ਸਿੰਘ ਰਾਏ ,ਲਖਬੀਰ ਗਰੇਵਾਲ, ਹਰਦਮ ਮਾਨ, ਮਨਜੀਤ ਸਿੰਘ ਚੀਮਾ,ਸੰਦੀਪ ਧੰਜੂ, ਅਵਤਾਰ ਸਿੰਘ ਧਨੋਆ, ਹਰਵਿੰਦਰ ਸਿੰਘ,ਇੰਦਰਜੀਤ ਸਿੰਘ ਲੱਧੜ ,ਦਮਨਦੀਪ ਸਿੰਘ ,ਨਿਰੰਜਨ ਸਿੰਘ ਲੇਹਲ, ਬੁੱਧੀ ਕਪੂਰ ,ਹਰਵਿੰਦਰ ਸਿੰਘ ਖਾਲਸਾ ਅਤੇ ਮਲਕੀਤ ਸਿੰਘ ਰੰਧਾਵਾ ਵੀ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਲੀਗਲ ਅਵੇਅਰਨੈਸ ਮੰਚ ਨੇ ਜੱਜ ‘ਤੇ ਜੁੱਤੀ ਸੁੱਟਣ ਵਾਲੇ ਦੋਸ਼ੀਆਂ ਵਿਰੁੱਧ ਜੀ.ਏ. ਟੂ ਡੀ.ਸੀ. ਰਾਹੀਂ ਮਾਨਯੋਗ ਰਾਸ਼ਟਰਪਤੀ ਜੀ ਨੂੰ ਮੈਮੋਰੰਡਮ ਦਿੱਤਾ
Next articleਦਲਿਤਾਂ ਖਿਲਾਫ ਅੱਤਿਆਚਾਰਾਂ ਦੇ ਮੁੱਦਿਆਂ ‘ਤੇ ਬਸਪਾ ਦਾ ਪ੍ਰਦਰਸ਼ਨ