ਜਲੰਧਰ, (ਸਮਾਜ ਵੀਕਲੀ) (ਪਰਮਜੀਤ ਜੱਸਲ) -ਅੱਜ ਲੀਗਲ ਅਵੇਅਰਨੈਸ ਮੰਚ ਪੰਜਾਬ ਵੱਲੋਂ ਮਾਨਯੋਗ ਰੋਹਿਤ ਜਿੰਦਲ (ਪੀ.ਸੀ.ਐਸ.) ਜੀ.ਏ.ਟੂ ਡੀ.ਸੀ. ਜਲੰਧਰ ਰਾਹੀ ਮਾਨਯੋਗ ਰਾਸ਼ਟਰਪਤੀ ਜੀ ਨੂੰ ਮੈਮੋਰੰਡਮ ਦਿੱਤਾ ਗਿਆ। ਜਿਸ ਵਿੱਚ ਮਾਨਯੋਗ ਸੁਪਰੀਮ ਕੋਰਟ ਦੇ ਮੁੱਖ ਜੱਜ ਸ੍ਰੀ ਬੀ.ਆਰ.ਗਵੱਈ ਉੱਪਰ ਚੱਪਲ ਸੁੱਟਣ ਦੀ ਘਟਨਾ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਗਈ। ਮੰਚ ਨੇ ਕੇਂਦਰ ਸਰਕਾਰ ਨੂੰ ਦੋਸ਼ੀ ਵਕੀਲ ਵਿਰੁੱਧ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ।ਇਸ ਘਟਨਾ ਨਾਲ ਕਾਨੂੰਨ ਦੀਆਂ ਧੱਜੀਆਂ ਉੱਡੀਆਂ ਹਨ ।ਮਾਨਯੋਗ ਸੁਪਰੀਮ ਕੋਰਟ ਦੇ ਮੁੱਖ ਜੱਜ ਦਾ ਅਪਮਾਨ ਹੀ ਨਹੀਂ ਸਗੋਂ ਸੰਵਿਧਾਨ ਦਾ ਵੀ ਅਪਮਾਨ ਕੀਤਾ ਗਿਆ ਹੈ। ਦੋਸ਼ੀ ਵਕੀਲ ‘ਤੇ ਦੇਸ਼ ਧਰੋਹੀ ਦਾ ਪਰਚਾ ਦਰਜ ਕਰਕੇ ਤੁਰੰਤ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਸਰਾ ਬਾਈ ਪੂਰਨ ਕੁਮਾਰ ਆਈ.ਪੀ.ਐਸ.ਅਫਸਰ ਨੂੰ ਮਜਬੂਰ ਕਰਕੇ ਮੌਤ ਹੋਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਦੋਸ਼ੀ ਅਫਸਰਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਕੇ ਤੁਰੰਤ ਗ੍ਰਿਫਤਾਰ ਕੀਤੇ ਜਾਵੇ। ਦੋਸ਼ੀਆਂ ਨੂੰ ਫਾਂਸੀ ਸਜ਼ਾ ਦਿੱਤੀ ਜਾਵੇ। ਮੈਮੋਰੰਡਮ ਦੇਣ ਵਾਲਿਆਂ ਵਿੱਚ ਐਡਵੋਕੇਟ ਹਰਭਜਨ ਸਾਂਪਲਾ , ਐਡਵੋਕੇਟ ਮੋਹਨ ਲਾਲ ਫਿਲੌਰੀਆ, ਐਡਵੋਕੇਟ ਰਜਿੰਦਰ ਕੁਮਾਰ ਆਜ਼ਾਦ, ਐਡਵੋਕੇਟ ਰੋਸ਼ਨ ਲਾਲ ਦੁੱਗ, ਐਡਵੋਕੇਟ ਆਰ. ਕੇ. ਚੋਪੜਾ, ਐਡਵੋਕੇਟ ਜਸਵਿੰਦਰ ਪਾਲ, ਐਡਵੋਕੇਟ ਮਨੋਜ ਕੁਮਾਰ, ਐਡਵੋਕੇਟ ਤਲਵਿੰਦਰ ਸਿੰਘ, ਐਡਵੋਕੇਟ ਸਤਪਾਲ ,ਐਡਵੋਕੇਟ ਵਿਜੇ ਕੁਮਾਰ, ਐਡਵੋਕੇਟ ਸਤਨਾਮ ਸੁਮਨ, ਐਡਵੋਕੇਟ ਅਸ਼ਵਨੀ ਕੁਮਾਰ ਦਾਦਰਾ ,ਐਡਵੋਕੇਟ ਦੇਸ ਰਾਜ, ਐਡਵੋਕੇਟ ਰਾਜ ਕੁਮਾਰ ਬੈਂਸ, ਐਡਵੋਕੇਟ ਦੀਪਕ ਕੁਮਾਰ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।
ਲੀਗਲ ਅਵੇਅਰਨੈਸ ਮੰਚ ਨੇ ਜੱਜ ‘ਤੇ ਜੁੱਤੀ ਸੁੱਟਣ ਵਾਲੇ ਦੋਸ਼ੀਆਂ ਵਿਰੁੱਧ ਜੀ.ਏ. ਟੂ ਡੀ.ਸੀ. ਰਾਹੀਂ ਮਾਨਯੋਗ ਰਾਸ਼ਟਰਪਤੀ ਜੀ ਨੂੰ ਮੈਮੋਰੰਡਮ ਦਿੱਤਾ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



