(ਸਮਾਜ ਵੀਕਲੀ)
ਮੇਰੀ ਮਜ਼ਾਰ ‘ਤੇ, ਕਦੇ ਕਦੇ,
ਆ ਜਾਇਆ ਕਰੋ ਯਾਰੋ !
ਚਿਰਾਗ਼,ਮੁਹੱਬਤ ਦੇ,ਕਦੇ ਕਦੇ,
ਜਲਾ,ਜਾਇਆ ਕਰੋ ਯਾਰੋ!
ਕਿਉਂ ਨਹੀਂ ਆਏ,
ਮੱਈਅਤ ‘ਤੇ ਮੇਰੀ।
ਕੋਈ ਰੰਜ ਨਹੀਂ।
ਤਰਾਨਾ ਕੋਈ ਮੁਹੱਬਤ ਦਾ,
ਸੁਣਾ ਜਾਇਆ ਕਰੋ ਯਾਰੋ!
ਦਫ਼ਨ ਨੇ ਨਾਲ ਮੇਰੇ,
ਬੇਕਰਾਰੀ ਦੀਆਂ ਰੀਝਾਂ।
ਝੂਠਾ ਜਿਹਾ ਲਾਰਾ,
ਮਿਲਣ ਦਾ,
ਲਾ ਜਾਇਆ ਕਰੋ ਯਾਰੋ!
ਇਕੱਲਿਆਂ ਦਮ ਜਾ,
ਘੁਟਦਾ ਏ
ਬੇਨਾਮ ਇਸ,
ਕਬਰ ਦੇ ਅੰਦਰ।
ਹੱਥ ਲਾ ਕੇ ਕਬਰ ਨੂੰ,
ਥਪ-ਥਪਾ,ਜਾਇਆ,
ਕਰੋ ਯਾਰੋ!
ਫੇਰ ਕੀ ਹੋ ਗਿਆ,
ਮਿੱਟੀ ‘ਚ ਹੈ,
ਮਿੱਟੀ ਦਾ ਇਹ ਬੰਦਾ।
ਰੂਹਾਂ ਨੂੰ ਮਿੱਠੜੇ ਜਿਹੇ,
ਦੋ ਬੋਲ,
ਸੁਣਾ,ਜਾਇਆ ਕਰੋ ਯਾਰੋ!
ਮੇਰੀ ਮਜ਼ਾਰ ‘ਤੇ,
ਕਦੇ ਕਦੇ,
ਆ ਜਾਇਆ,ਕਰੋ ਯਾਰੋ!
ਤਰਾਨਾ ਕੋਈ ਮੁਹੱਬਤ ਦਾ,
ਸੁਣਾ ਜਾਇਆ,ਕਰੋ ਯਾਰੋ।
(ਜਸਪਾਲ ਜੱਸੀ)
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly