(ਸਮਾਜ ਵੀਕਲੀ)
ਡਾਕਟਰ ਹੁੰਦੇ ਨੇ ਰੂਪ ਰੱਬ ਦਾ,
ਮਰਦੇ ਬੰਦੇ ਨੂੰ ਲੈਂਦੇ ਬਚਾ ਮੀਆਂ।
ਇਹ ਖਤਰਿਆਂ ਨੂੰ ਟਿੱਚ ਜਾਣਦੇ,
ਸਾਰੇ ਰੋਗਾਂ ਨੂੰ ਦਿੰਦੇ ਭਜਾ ਮੀਆਂ।
ਇਹਨਾਂ ਦੇ ਹੱਥਾਂ ‘ਚ ਬਖ਼ਸ਼ ਬੜੀ,
ਇਹ ਜੀਣ ਦੀ ਦਿੰਦੇ ਵਜ੍ਹਾ ਮੀਆਂ।
ਖਾਣਾ ਪੀਣਾ ਆਪਣਾ ਵਿਸਾਰ ਦਿੰਦੇ,
ਜਦ ਤੱਕ ਨਾ ਦਿੰਦੇ ਦੁੱਖ ਹਟਾ ਮੀਆਂ।
ਇਹ ਉੱਤੋਂ ਫਰਿਸ਼ਤੇ ਉੱਤਰਦੇ ਨੇ,
ਆਉਂਦੇ ਰੂਪ ਮਾਨਵ ਦਾ ਵਟਾ ਮੀਆਂ।
ਕਦੇ ਕਦਾਈਂ ਤਾਂ ਘਰ ਵੀ ਨਾ ਜਾਂਦੇ,
ਰਹਿ ਲੈਂਦੇ ਜਿੱਥੇ ਮਿਲ਼ੇ ਜਗ੍ਹਾ ਮੀਆਂ।
ਵਾਹ ਲਗਦੀ ਨਾ ਹਾਰ ਮੰਨਦੇ ਕਦੇ,
ਬੱਸ ਰਾਜ਼ੀ ਨੇ ਰੱਬ ਦੀ ਰਜ਼ਾ ਮੀਆਂ।
ਹੱਥ ਜੋੜ ਖ਼ੁਦਾ ਨੂੰ ਯਾਦ ਕਰਕੇ,
ਕਰਦੇ ਕੰਮ ਦੇ ਨਾਲ਼ ਵਫਾ ਮੀਆਂ।
ਯਕੀਂ ਆਪਣੇ ਤੇ ਬਰਕਤ ਦਾਤੇ ਦੀ,
ਕਰਦੇ ਪੇਸ਼ੇ ਨਾਲ ਨਾ ਦਗਾ ਮੀਆਂ।
ਦਿਨ ਰਾਤ ਇੱਕ ਕਰਦੇ ‘ਮਨਜੀਤ’,
ਕਟ ਦਿੰਦੇ ਨੇ ਸਭ ਦੀ ਸਜ਼ਾ ਮੀਆਂ।
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly