ਚੀਨ ਦੇ ਖੋਜਕਾਰਾਂ ਨੂੰ ਚਮਗਾਦੜਾਂ ’ਚ ਕਰੋਨਾਵਾਇਰਸ ਦਾ ਨਵਾਂ ਰੂਪ ਮਿਲਿਆ

ਵਾਸ਼ਿੰਗਟਨ (ਸਮਾਜ ਵੀਕਲੀ): ਕਰੋਨਾਵਾਇਰਸ ਦੇ ਚੀਨ ਦੀ ਵੂਹਾਨ ਲੈਬ ਵਿਚੋਂ ਫੈਲਣ ਦੀ ਜਾਂਚ ਦੀ ਵਧਦੀ ਮੰਗ ਦੇ ਮੱਦੇਨਜ਼ਰ ਚੀਨ ਦੇ ਖੋਜਕਾਰਾਂ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਚਮਗਾਦੜਾਂ ਵਿਚ ਕਰੋਨਾਵਾਇਰਸ ਦਾ ਨਵਾਂ ਰੂਪ ਲੱਭਿਆ ਹੈ। ਸੀਐਨਐਨ ਦੀ ਰਿਪੋਰਟ ਅਨੁਸਾਰ ਵਾਇਰਸ ਦਾ ਨਵਾਂ ਰੂਪ ਕੋਵਿਡ-19 ਵਾਇਰਸ ਨਾਲ ਮੇਲ ਖਾਂਦਾ ਹੈ। ਚੀਨ ਦੇ ਦੱਖਣ ਪੱਛਮੀ ਖਿੱਤੇ ਦੇ ਖੋਜਕਾਰਾਂ ਨੂੰ ਪਤਾ ਲੱਗਾ ਹੈ ਕਿ ਚਮਗਾਦੜਾਂ ਵਿਚ ਕਰੋਨਾਵਾਇਰਸ ਦੇ ਕਿੰਨੇ ਰੂਪ ਹਨ ਤੇ ਉਨ੍ਹਾਂ ਵਿਚੋਂ ਕਿੰਨੇ ਵਾਇਰਸ ਨੂੰ ਮਨੁੱਖਾਂ ਵਿਚ ਫੈਲਾ ਸਕਣ ਦੀ ਸਮਰੱਥਾ ਰੱਖਦੇ ਹਨ। ਇਹ ਖੋਜ ਸ਼ੈਨਡੌਂਗ ਯੂਨੀਵਰਸਿਟੀ ਦੇ ਜਰਨਲ ਸੈਲ ਵਿਚ ਪ੍ਰਕਾਸ਼ਿਤ ਹੋਈ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੇਘਨ ਦੇ ਪਿਤਾ ਵੱਲੋਂ ਧੀ ਨਾਲ ਵਿਗੜੇ ਰਿਸ਼ਤਿਆਂ ਬਾਰੇ ਖੁਲਾਸਾ ਕਰਨ ਦੀ ਧਮਕੀ
Next articleਸੰਤ ਬਾਬਾ ਕੁਲਵੰਤ ਰਾਮ ਜੀ ਵਲੋਂ ਭਜਨ (ਸਾਈ ਲੋਕ) ਕੀਤਾ ਗਿਆ ਰਿਲੀਜ਼ – ਰਣਵੀਰ ਬੇਰਾਜ