ਸੰਤ ਬਾਬਾ ਕੁਲਵੰਤ ਰਾਮ ਜੀ ਵਲੋਂ ਭਜਨ (ਸਾਈ ਲੋਕ) ਕੀਤਾ ਗਿਆ ਰਿਲੀਜ਼ – ਰਣਵੀਰ ਬੇਰਾਜ

(ਸਮਾਜ ਵੀਕਲੀ)- ਸੰਤ ਬਾਬਾ ਕੁਲਵੰਤ ਰਾਮ ਜੀ ਪ੍ਰਧਾਨ ਸ਼੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇਕ ਸੁਸਾਇਟੀ (ਰਜਿ) ਪੰਜਾਬ ਗੱਦੀ ਨਸ਼ੀਨ ਡੇਰਾ ਸੰਤ ਬਾਬਾ ਮੇਲਾ ਰਾਮ ਜੀ ਸੰਤ ਬਾਬਾ ਖੁਸ਼ੀ ਰਾਮ ਜੀ ਭਰੋਮਜਾਰਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਉਸਤਾਦ ਕਰਨ ਵਰਮਾ ਜਲੰਧਰ ਕੈਂਟ ਵਲੋਂ ਧੰਨ ਧੰਨ ਸਾਈਂ ਲੋਕਾਂ ਦੀ ਮਹਿਮਾਂ ਦਾ ਗੁਣਗਾਣ ਕਰਦਾ ਨਵਾਂ ਆਡੀਓ ਭਜਨ (ਸਾਈਂ ਲੋਕ) ਦਾ ਪੋਸਟਰ ਸੰਗਤਾਂ ਦੀ ਹਾਜ਼ਰੀ ਵਿੱਚ ਰਿਲੀਜ਼ ਕੀਤਾ ਇਸ ਨੂੰ ਬੀ ਆਰ ਰਿਕਾਰਡ ਕੰਪਨੀ ਅਤੇ ਪੰਮਾ ਬਖਲੋਰੀਆ ਵਲੋਂ ਪੇਸ਼ ਕੀਤਾ ਗਿਆ ਹੈ, ਇਸ ਆਡੀਓ ਭਜਨ ਨੂੰ ਅਨੇਕਾਂ ਧਾਰਮਿਕ ਅਤੇ ਸੱਭਿਆਚਾਰਕ ਗੀਤ ਗਾਉਣ ਵਾਲੀ ਗਾਇਕ ਭੈਣਾਂ ਦੀ ਜੋੜੀ ਕੌਰ ਸਿਸਟਰਜ਼ ਪ੍ਰਮੀਤ ਕੌਰ ਹਰਮੀਤ ਕੌਰ ਵਲੋਂ ਗਾਇਆ ਗਿਆ ਹੈ ਇਸ ਦਾ ਮਿਊਜ਼ਿਕ ਪਰਸ਼ੋਤਮ ਬੰਗੜ ਵਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਆਡੀਓ ਭਜਨ ਨੂੰ ਸੋਢੀ ਬਖਲੋਰੀਆ ਵਲੋਂ ਲਿਖਿਆ ਗਿਆ ਹੈ ਅਤੇ ਇਸ ਆਡੀਓ ਭਜਨ ਦੀ ਬਹੁਤ ਜਲਦ ਵੀਡੀਓ ਹਰਨੇਕ ਜੀ ਵਲੋਂ ਵੱਖ ਵੱਖ ਧਾਰਮਿਕ ਦਰਬਾਰਾ ਤੇ ਸ਼ੂਟ ਕੀਤੀ ਜਾਵੇਗੀ.

ਇਸ ਆਡੀਓ ਭਜਨ ਨੂੰ ਸੰਗਤਾਂ ਦੀ ਕਚਹਿਰੀ ਵਿੱਚ ਪੇਸ਼ ਕਰਨ ਲਈ ਸੰਤ ਬਾਬਾ ਕੁਲਵੰਤ ਰਾਮ ਜੀ ਭਰੋਮਜਾਰਾ, ਬਾਬਾ ਸਾਧੂ ਸ਼ਾਹ ਜੀ ਚਿਸ਼ਤੀ ਕਟਾਰੀਆਂ, ਬਾਬਾ ਅਮਰਜੀਤ ਕੁਮਾਰ ਰਵਿਦਾਸੀਆਂ ਜੈਲੋਵਾਲ, ਕਰਨ ਚੁੰਬਰ, ਪ੍ਰਭਜੋਤ ਬਖਲੋਰੀਆਂ, ਚਾਂਦੀ ਥੰਮਣਵਾਲੀਆਂ, ਸੰਘਾ ਡੰਡੇਵਾਲ, ਪੰਛੀ ਡੱਲੇਵਾਲ, ਕਾਲਾ ਮਖਸੂਸਪੁਰੀ, ਮੁਕੇਸ਼ ਕੁਮਾਰ ਕਟਾਰੀਆਂ, ਸਾਥੀ ਗਾਇਕਾਂ ਅਰਮੀਤ ਕੌਰ, ਮਨਮੀਤ ਕੌਰ, ਲਵਪ੍ਰੀਤ ਲਵ, ਸਤਨਾਮ ਜੱਗਾ, ਪ੍ਰੇਮੀ ਸੰਧਵਾਂ ਵਾਲਾ, ਸਰਬਜੀਤ ਸਿੰਘ ਰਾਣਾ ਜੀ ਵਲੋਂ ਅਤੇ ਗਾਇਕ ਗੀਤਕਾਰਾਂ ਵਲੋਂ ਪੰਮਾ ਬਖਲੋਰੀਆ ਨੂੰ ਵਧਾਈਆਂ ਦਿਤੀਆਂ ਗਈਆਂ

Previous articleਚੀਨ ਦੇ ਖੋਜਕਾਰਾਂ ਨੂੰ ਚਮਗਾਦੜਾਂ ’ਚ ਕਰੋਨਾਵਾਇਰਸ ਦਾ ਨਵਾਂ ਰੂਪ ਮਿਲਿਆ
Next articleDjokovic wins French Open, his 19th Grand Slam trophy