ਪੂਰਬੀ ਲੱਦਾਖ ਖੇਤਰ ’ਚ ਚੀਨੀ ਫ਼ੌਜ ਦੀਆਂ ਉਸਾਰੀਆਂ ਤੇ ਬੁਨਿਆਦੀ ਢਾਂਚੇ ਦਾ ਵਿਕਾਸ ਚਿੰਤਾ ਦੀ ਗੱਲ: ਥਲ ਸੈਨਾ ਮੁਖੀ

ਨਵੀਂ ਦਿੱਲੀ (ਸਮਾਜ ਵੀਕਲੀ):  ਭਾਰਤ ਦੇ ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਣੇ ਨੇ ਕਿਹਾ ਹੈ ਕਿ ਪੂਰਬੀ ਲੱਦਾਖ ਖੇਤਰ ਵਿੱਚ ਚੀਨ ਵੱਲੋਂ ਫੌਜੀ ਉਸਾਰੀਆਂ ਤੇ ਬੁਨਿਆਦੀ ਢਾਂਚੇ ਦਾ ਵੱਡੇ ਪੱਧਰ ’ਤੇ ਵਿਕਾਸ ਚਿੰਤਾ ਦੀ ਗੱਲ ਹੈ। ਚੀਨੀ ਪੀਐਲਏ ਫੌਜ ਦੀ ਸਰਗਰਮੀਆਂ ’ਤੇ ਭਾਰਤ ਵੱਲੋਂ ਨਜ਼ਰ ਰੱਖੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇ ਚੀਨੀ ਫ਼ੌਜ ਇਸ ਵਾਰ ਲਗਾਤਾਰ ਦੂਜੀਆਂ ਸਰਦੀਆਂ ਦੌਰਾਨ ਤਾਇਨਾਤੀ ਨੂੰ ਬਰਕਰਾਰ ਰੱਖਦੀ ਹੈ ਤਾਂ ਇਹ ਐੱਲਓਸੀ ਵਰਗੀ ਸਥਿਤੀ (ਕੰਟਰੋਲ ਰੇਖਾ) ਬਣ ਸਕਦੀ ਹੈ। ਭਾਰਤੀ ਫੌਜ ਵੀ ਉਥੇ ਬਰਕਰਾਰ ਰਹੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਰੂਜ਼ ਰੇਵ ਪਾਰਟੀ ਮਾਮਲਾ: ਮੁੰਬਈ ’ਚ ਫਿਲਮ ਨਿਰਮਾਤਾ ਇਮਤਿਆਜ਼ ਖੱਤਰੀ ਦੇ ਘਰ ਤੇ ਦਫ਼ਤਰ ਉਪਰ ਛਾਪੇ
Next articleਤਾਇਵਾਨ ਦਾ ਚੀਨ ’ਚ ਰਲੇਵਾਂ ਹੋਵੇਗਾ ਤੇ ਜ਼ਰੂਰ ਹੋਵੇਗਾ ਪਰ ਸ਼ਾਂਤਮਈ ਢੰਗ ਨਾਲ: ਸ਼ੀ