ਚਾਈਨਾ ਡੋਰ

ਅਮਰਜੀਤ ਸਿੰਘ ਤੂਰ

(ਸਮਾਜ ਵੀਕਲੀ)

ਆਈ ਬਸੰਤ, ਪਾਲਾ ਉਡੰਤ,
ਚਾਓ ਮੇਲੇ ਦਾ ਸੀ ਚੜ੍ਹ ਜਾਂਦਾ।
ਪੱਤਝੜ ਲੰਘਦੀ, ਬਹਾਰ ਸੀ ਆਉਂਦੀ,
ਫੁੱਲਾਂ ਦੀ ਚੰਗੇਰ ਦਾ ਰੰਗ ਰਲ ਜਾਂਦਾ ।

ਸਾਡਾ ਗਵਾਂਢੀ ਕਾਮਰੇਡ ਦੇਸ਼ ਚੀਨ,
ਨਵੀਆਂ ਯੁਗਤਾਂ ਨਵੀਆਂ ਕਾਢਾਂ ਕੱਢਦਾ ਰਹਿੰਦਾ
ਕਰੋਨਾ ਦੀ ਲਾਗ ਦਾ ਫਲੂ ਫੈਲਾਇਆ,
ਭਾਰਤ ਨੂੰ ਲਪੇਟੇ ਚ ਲੈਂਦਾ ਰਹਿੰਦਾ।

ਪਤੰਗ ਉਡਾਂਦੇ ਸੀ ਰੀਲ ਦੇ ਧਾਗੇ ਨਾਲ,
ਚੀਨ ਨੇ ਮੰਡੀ ਮੱਲਣ ਲਈ ਭੇਜੀ ਚਾਈਨਾ ਡੋਰ।
ਲਾਗਤ ਮੁੱਲ ਤੋਂ ਵੀ ਘੱਟ ਮੁੱਲ ਤੇ,
ਲਾਗਲੇ ਦੇਸ਼ਾਂ ਵਿਚ ਖੋਲ੍ਹਿਆ ਕੋਰੀਡੋਰ।

ਕਿੰਨੇ ਨੁਕਸਾਨ ਇਸ ਡੋਰ ਨੇ ਕੀਤੇ,
ਝੱਲਦੇ ਰਹੇ ਅਸੀਂ ਚੁੱਪ ਚੁਪੀਤੇ ।
ਹੁਣ ਜਦੋਂ ਅੱਤ ਹੀ ਹੋ ਗਈ ,
ਪੁਲੀਸ ਛਾਪੇਮਾਰੀ ਨੇ ਡੋਰ ਦੇ ਗੁਦਾਮ ਸੀਲ ਕੀਤੇ

ਅੰਦਰਖਾਤੇ ਸ਼ਹਿ ਹੁੰਦੀ ਵਪਾਰੀਆਂ ਨੂੰ ,
ਮੋਟੇ ਪੈਸੇ ਕਮਾਏ ਮੁਨਾਫੇਖੋਰਾਂ ਨੇ।
ਬਹੁਤ ਬੱਚਿਆਂ ਦੀ, ਵਹੀਕਲ ਵਾਲਿਆਂ ਦੀ ਬਲੀ ਲਈ,
ਚੀਨ ਦੇਸ਼ ਦੀਆਂ ਚਾਇਨਾ ਡੋਰਾਂ ਨੇ।

ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜ਼ਿਲਾ ਪਟਿਆਲਾ
ਫੋਨ ਨੰਬਰ : 9878469639

 

Previous articleगणतंत्र दिवस पर सभी को शुभकामनाएं
Next articleऑपरेशन “रेल सुरक्षा”ऑपरेशन के तहत, रेलवे संपत्ति से जुड़े अपराध के खिलाफ कानूनी कार्रवाई की