HOME ਬਾਲ ਕਵਿਤਾ/ ਹਰਪ੍ਰੀਤ ਪੱਤੋ

ਬਾਲ ਕਵਿਤਾ/ ਹਰਪ੍ਰੀਤ ਪੱਤੋ

3
ਹਰਪ੍ਰੀਤ ਪੱਤੋ

(ਸਮਾਜ ਵੀਕਲੀ) 

*ਸੀਟੀਆਂ ਵਾਲੇ ਬੂਟ*
ਇੱਕ ਦਿਨ ਨਾਲ ਪਾਪੇ ਦੇ ਜਾ ਕੇ
ਸ਼ਹਿਰੋਂ ਬੂਟ ਲਿਆਇਆ।
ਸੀਟੀਆਂ ਵੱਜਣ ,ਲਾਈਟਾਂ ਜਗਣ,
ਜਦ ਪੈਰਾਂ ਵਿੱਚ ਪਾਇਆ।
********
ਮੈਥੋਂ ਚਾਅ ਨਾ ਜਾਵੇ ਚੁੱਕਿਆ,
ਲਾਹੁਣ ਨੂੰ ਜੀ ਨਾ ਕਰਦਾ।
ਵੇਖ ਵੇਖ ਕੇ ਸੋਹਣੇ ਬੂਟਾਂ ਨੂੰ
ਮੇਰਾ ਢਿੱਡ ਨਾ ਭਰਦਾ।
********
ਮੰਮੀ ਆਖੇ ,”ਲਾਹ ਕੇ ਰੱਖ ਲੈ,
ਆਉਣ ਜਾਣ ਨੂੰ ਪਾਵੀਂ।
ਅਗਲੇ ਹਫਤੇ ਨਾਨਕਿਆਂ ਨੂੰ
ਨਾਲ ਮੇਰੇ ਤੂੰ ਜਾਵੀਂ।
*******
ਬਿੱਟੂ,ਭੋਲਾ,ਬੰਸੀ ਆਇਆ,
ਨਾਲੇ ਆਇਆ ਭਾਨਾ।
ਕਈਆਂ ਦੇ ਘਰ ਪਈ ਲੜਾਈ
ਮੰਮੀ ਨੇ ਕੁੱਟਿਆ ਗਾਮਾ।
*******
ਇੱਕ ਦਿਨ ਰੱਖ ਸਿਰਹਾਣੇ ਸੋ ਗਿਆ,
ਬੂਟ ਜੋ ਨਵੇਂ ਲਿਆਂਦੇ।
ਚੂਹਾ ਆਇਆ,ਚੁੱਕ ਕੇ ਲ਼ੈ ਗਿਆ,
ਸਾਡੇ ਵਿੱਚ ਬਰਾਂਡੇ।
*******
ਸਾਰੇ ਮੇਰੇ ਬੂਟ ਟੁੱਕ ਤੇ,
ਨਾਲੇ ਟੁੱਕੀਆਂ ਲਾਈਟਾਂ।
ਬਹਿ ਗਿਆ ਫੇਰ ਚੁੱਪ ਕਰਕੇ ‘ਪੱਤੋ’,
ਕਿੱਥੇ ਕਰੇ ਕੰਪਲੇਟਾਂ?
**””””””””””””*””
ਪਿੰਡ ਪੱਤੋ ਹੀਰਾ ਸਿੰਘ ( ਮੋਗਾ )
ਫੋਨ ਨੰਬਰ ਼94658-21417

Previous articleSAMAJ WEEKLY = 23/08/2025
Next articleਕਿਰਤੀ ਕਿਸਾਨ ਯੂਨੀਅਨ ਵੱਲੋਂ 24 ਨੂੰ ਸਮਰਾਲਾ ਵਿਖੇ ਜੇਤੂ ਰੈਲੀ ਲਈ ਮੀਟਿੰਗਾਂ ਦਾ ਦੌਰ ਸ਼ੁਰੂ