ਬਾਲ ਕਵਿਤਾ

ਡਾ. ਇੰਦਰਜੀਤ ਕਮਲ 
(ਸਮਾਜ ਵੀਕਲੀ)
ਡਾ. ਇੰਦਰਜੀਤ ਕਮਲ 
ਇੱਕ  ਸੁੰਦਰ  ਸੰਸਾਰ  ਕਿਤਾਬਾਂ !
ਜੀਵਨ  ਦਾ  ਆਧਾਰ  ਕਿਤਾਬਾਂ !
ਕਰੇ  ਕਿਤਾਬਾਂ  ਦੀ  ਜੋ  ਇਜ਼ੱਤ,
ਇਹ ਵੀ ਉਸਨੂੰ  ਕਰਨ ਮੁਹਬਤ,
ਉਹ ਅਗਿਆਨੀ ਹੀ ਰਹਿੰਦਾ  ਹੈ ,
ਜੋ  ਕਹਿੰਦਾ   ਬੇਕਾਰ  ਕਿਤਾਬਾਂ !
ਨਾਟਕ  ਲੇਖ  ਕਹਾਣੀ  ਪੜੀਏ,
ਕਵਿਤਾ ਯਾਦ ਜ਼ੁਬਾਨੀ ਕਰੀਏ ,
ਲਗਨ ਲਗਾਕੇ ਪੜੀਏ ਜੇਕਰ ,
ਬੇੜਾ ਲਾਵਣ ਪਾਰ ਕਿਤਾਬਾਂ !
ਸਿੱਖਿਆ   ਲੈਣ  ਸਕੂਲੇ  ਜਾਈਏ,
ਉਥੇ ਆਪਣਾ ਗਿਆਨ ਵਧਾਈਏ,
ਸਾਡੀ ਸਾਰੀ ਸਿੱਖਿਆ ਦਾ ਹੀ,
 ਹੁੰਦਾ ਮੂਲ ਆਧਾਰ ਕਿਤਾਬਾਂ !
ਜਗ ਵਿਚ ਇਹਨਾਂ ਦੀ ਸਰਦਾਰੀ ,
ਲੋਹਾ    ਮੰਨੇ    ਦੁਨੀਆਂ   ਸਾਰੀ ,
ਮਿੱਤਰਾਂ ਦੇ ਲਈ ਜੀਵਨ ਅੰਮ੍ਰਿਤ  ,
ਦੁਸ਼ਮਨ ਲਈ ਤਲਵਾਰ ਕਿਤਾਬਾਂ !
ਇੱਕ  ਸੁੰਦਰ  ਸੰਸਾਰ  ਕਿਤਾਬਾਂ !
ਜੀਵਨ  ਦਾ  ਆਧਾਰ  ਕਿਤਾਬਾਂ !
Previous articleਸਮਾਜ ਵਿੱਚ ਘਟ ਰਹੀ ਸਹਿਣਸ਼ੀਲਤਾ
Next articleਚਾਈਨਾ ਡੋਰ ਸਾਡੇ ਲਈ ਇੱਕ ਮੌਤ ਦੀ ਸਜ਼ਾ