ਫਿਲੌਰ/ਦੁਸਾਂਝ ਕਲਾਂ, (ਸਮਾਜ ਵੀਕਲੀ) (ਦੀਪਾ):-ਪਿੰਡ ਦੁਸਾਂਝ ਕਲਾਂ ਵਿਖੇ ਰਣਜੀਤ ਸਿੰਘ ਵੱਲੋਂ ਆਪਣੀ ਪੁੱਤਰੀ ਸਵ. ਪ੍ਰੀਆ ਦੀ ਨਿੱਘੀ ਯਾਦ ਵਿੱਚ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਰਣਜੀਤ ਸਿੰਘ ਨੇ ਦੱਸਿਆ ਕਿ ਮੇਰੀ ਪੁੱਤਰੀ ਜੋਂ ਕਿ ਪਿੱਛਲੇ ਕੁੱਝ ਸਾਲ ਪਹਿਲਾਂ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਉਨ੍ਹਾਂ ਅੱਗੇ ਦੱਸਿਆ ਕਿ ਮੇਰੀ ਪੁੱਤਰੀ ਬੱਚਿਆਂ ਨਾਲ ਬਹੁਤ ਪਿਆਰ ਕਰਦੀ ਹੁੰਦੀ ਸੀ, ਉਹ ਕਹਿੰਦੀ ਸੀ ਪਿੰਡ ਵਿੱਚ ਬੱਚਿਆਂ ਦੇ ਖੇਡਣ ਵਾਸਤੇ ਪਾਰਕ ਹੋਣਾ ਚਾਹੀਦਾ ਹੈ ਅਤੇ ਆਪਣੇ ਪਰਿਵਾਰ ਨਾਲ ਸਲਾਹ ਮਸ਼ਵਰਾ ਕਰਕੇ ਉਸਦੀ ਸੋਚ ਨੂੰ ਸਮਰਪਿਤ ਪਿੰਡ ਦੁਸਾਂਝ ਕਲਾਂ ਵਿਖੇ ਜ਼ਮੀਨ ਖਰੀਦ ਕੇ ਬੱਚਿਆਂ ਵਾਸਤੇ ਪਾਰਕ ਬਣਾਉਣ ਦਾ ਨੀਂਹ ਪੱਥਰ ਰੱਖਿਆ ਗਿਆ ਕੁਝ ਸਮੇਂ ਬਾਅਦ ਇਹ ਪਾਰਕ ਬਣਾਕੇ ਬੱਚਿਆਂ ਦੇ ਖੇਡਣ ਵਾਸਤੇ ਸਪੁਰਦ ਕਰ ਦਿੱਤਾ ਜਾਵੇਗਾ। ਇਸ ਮੌਕੇ ਸਰਪੰਚ ਨਿਰਮਲ ਕੁਮਾਰ ਨਵੀਂ, ਰਣਜੀਤ ਸਿੰਘ, ਗਗਨਦੀਪ ਭੁੱਟਾ, ਲਹਿਬਰ ਰਾਮ, ਸੋਨੂੰ ਸੰਦੀਪ ਬੱਗਾ, ਹਰਮੇਸ਼ ਵਿਰਦੀ, ਬਿੰਦਰ ਸਿੰਘ, ਸ਼ੀਰਾ ਦੁਸਾਂਝ, ਹੈਂਡ ਗ੍ਰੰਥੀ ਜਗਮੋਹਨ ਸਿੰਘ ਤੋਂ ਇਲਾਵਾਂ ਪਿੰਡ ਵਾਸੀ ਆਦਿ ਹਾਜ਼ਰ ਸਨ।
HOME ਬੱਚਿਆਂ ਦੇ ਖੇਡਣ ਵਾਸਤੇ ਪਾਰਕ ਦਾ ਰੱਖਿਆ ਨੀਂਹ ਪੱਥਰ



