ਗੁਰਾਇਆ, ਅੱਪਰਾ (ਸਮਾਜ ਵੀਕਲੀ) (ਦੀਪਾ):–ਪਿੰਡ ਢੰਡਵਾੜ ਵਿਖੇ ਬੀਤੀ ਰਾਤ ਕਰੀਬ 8.30 ਵਜੇ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋਣ ਕਾਰਨ ਨੌਜਵਾਨ ਦੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਰਾਕੇਸ਼ ਕੁਮਾਰ ਵਾਸੀ ਕੁੱਲਥਮ ਰੋਡ ਕਲੋਨੀ ਪਿੰਡ ਦੁਸਾਂਝ ਕਲਾਂ ਨੇ ਦੱਸਿਆਂ ਕਿ ਮੇਰਾ ਲੜਕਾ ਸਰਬਜੀਤ ਉਰਫ ਗੋਪੀ ਪੁੱਤਰ ਰਾਕੇਸ਼ ਕੁਮਾਰ (ਉਮਰ 20 ਸਾਲ) ਜੋਂ ਕਿ ਮੋਟਰਸਾਈਕਲ ਨੰਬਰੀ PB-08-FR-7752 ਮਾਰਕਾ ਸਪਲੈਂਡਰ ਪਰ ਸਵਾਰ ਹੋ ਕੇ ਘਰੋਂ ਆਪਣੀ ਮਾਸੀ ਦੇ ਘਰ ਪਿੰਡ ਚੀਮਾ ਕਲਾਂ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਰਾਤ ਕਰੀਬ 8.30 ਵਜੇ ਪਿੰਡ ਢੰਡਵਾੜ ਗੇਟ ਨਜ਼ਦੀਕ ਆਇਆ ਤਾਂ ਹਨੇਰਾ ਹੋਣ ਕਰਕੇ ਕਿਸੇ ਅਣਪਛਾਤੇ ਵਹਿਕਲ ਦੇ ਚਾਲਕ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਮੇਰੇ ਲੜਕੇ ਸਰਬਜੀਤ ਉਰਫ ਗੋਪੀ ਦੇ ਮੋਟਰਸਾਈਕਲ ਦਾ ਸੰਤੁਲਨ ਵਿਗੜ ਗਿਆ ਅਤੇ ਉਹ ਜ਼ਮੀਨ ਤੇ ਡਿੱਗ ਪਿਆ ਜਿਸ ਕਾਰਨ ਉਸ ਦੇ ਸਿਰ ਅਤੇ ਮੂੰਹ ਸੱਟਾਂ ਲੱਗੀਆਂ, ਜੋਂ ਸੱਟਾਂ ਜ਼ਿਆਦਾ ਹੋਣ ਕਰਕੇ ਮੇਰੇ ਲੜਕੇ ਸਰਬਜੀਤ ਉਰਫ ਗੋਪੀ ਦੀ ਮੌਕੇ ਤੇ ਮੌਤ ਹੋ ਗਈ ਅਤੇ ਮੋਟਰਸਾਈਕਲ ਵੀ ਨੁਕਸਾਨਿਆ ਗਿਆ, ਆਪਣੇ ਲੜਕੇ ਸਰਬਜੀਤ ਉਰਫ ਗੋਪੀ ਦੀ ਲਾਸ਼ ਨੂੰ ਪੁਲਿਸ ਪ੍ਰਸ਼ਾਸਨ ਦੀ ਸਹਾਇਤਾ ਨਾਲ ਸਿਵਲ ਹਸਪਤਾਲ ਫਿਲੌਰ ਜਮ੍ਹਾ ਕਰਵਾ ਦਿੱਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਜੰਗ ਬਹਾਦਰ ਨੇ ਦੱਸਿਆਂ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਰਾਕੇਸ਼ ਕੁਮਾਰ ਦੇ ਬਿਆਨਾਂ ਦੇ ਆਧਾਰ ਤੇ 194 ਬੀ ਐੱਨ ਐੱਸ ਐੱਸ ਦਾ ਮਾਮਲਾ ਦਰਜ ਕਰ ਕੇ ਮ੍ਰਿਤਕ ਦੇਹ ਦਾ ਪੋਸਟਮਾਰਟਮ ਕਰਵਾ ਕੇ ਮ੍ਰਿਤਕ ਦੇਹ ਪਰਿਵਾਰ ਨੂੰ ਦੇ ਦਿੱਤੀ। ਪਰਿਵਾਰ ਨੇ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ।
HOME ਸੜਕ ਹਾਦਸੇ ‘ਚ ਇੱਕ ਨੌਜਵਾਨ ਦੀ ਮੌਤ



