HOME ਐਲ.ਬੀ.ਸੀ.ਟੀ. ਵੱਲੋਂ ਰੁੱਖ ਲਗਾਓ ਮੁਹਿੰਮ ਦਾ ਪਹਿਲਾ ਪੜਾਅ ਸ਼ੁਰੂ : ਢੋਸੀਵਾਲ

ਐਲ.ਬੀ.ਸੀ.ਟੀ. ਵੱਲੋਂ ਰੁੱਖ ਲਗਾਓ ਮੁਹਿੰਮ ਦਾ ਪਹਿਲਾ ਪੜਾਅ ਸ਼ੁਰੂ : ਢੋਸੀਵਾਲ

2

— ਪਿੰਡ ਕਲੇਰ ਦੇ ਸਕੂਲ ’ਚ ਲਾਏ ਪੌਦੇ —

ਫ਼ਰੀਦਕੋਟ   (ਸਮਾਜ ਵੀਕਲੀ)   (ਸ਼ਿਵਨਾਥ) ਇਲਾਕੇ ਦੀ ਸਿਰਮੌਰ ਗੈਰ ਸਰਕਾਰੀ ਸਮਾਜ ਸੇਵੀ ਸੰਸਥਾ ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਆਪਣੇ ਪਹਿਲਾਂ ਮਿਥੇ ਪ੍ਰੋਗਰਾਮ ਅਨੁਸਾਰ ਮੌਜੂਦਾ ਬਰਸਾਤੀ ਮੌਸਮ ਦੌਰਾਨ ਰੁੱਖ ਲਗਾਉਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੁਹਿੰਮ ਦੇ ਪਹਿਲੇ ਪੜਾਅ ਅਧੀਨ ਅੱਜ ਇਥੋਂ ਨੇੜਲੇ ਪਿੰਡ ਕਲੇਰ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਵਿਖੇ ਵੱਖ-ਵੱਖ ਕਿਸਮ ਦੇ ਸਜਾਵਟੀ ਅਤੇ ਫਲਦਾਰ ਪੌਦਿਆਂ ਦੇ 51 ਬੂਟੇ ਲਗਾਏ ਗਏ। ਬੂਟੇ ਲਾਉਣ ਦੀ ਇਹ ਰਸਮ ਟਰੱਸਟ ਸੰਸਥਾਪਕ ਜਗਦੀਸ਼ ਰਾਏ ਢੋਸੀਵਾਲ ਨੇ ਆਪਣੀ ਸਮੁੱਚੀ ਟੀਮ ਦੀ ਮੌਜੂਦਗੀ ਵਿੱਚ ਅਦਾ ਕੀਤੀ। ਇਸ ਸਮੇਂ ਟਰੱਸਟ ਦੇ ਜਿਲ੍ਹਾ ਪ੍ਰਧਾਨ ਡੀ.ਪੀ.ਐੱਸ. ਭੋਲਾ, ਸੀਨੀਅਰ ਮੀਤ ਪ੍ਰਧਾਨ ਇੰਸ. ਰਮੇਸ਼ ਕੁਮਾਰ ਬਾਰੋਲੀਆ, ਮੁੱਖ ਸਲਾਹਕਾਰ ਸ੍ਰੀ ਕ੍ਰਿਸ਼ਨ ਆਰ.ਏ., ਪ੍ਰੈਸ ਸਕੱਤਰ ਸੈਕਿੰਡ ਸ਼ਿਵਨਾਥ ਦਰਦੀ ਤੇ ਸੀਨੀਅਰ ਮੈਂਬਰ ਨਿਰਮਲ ਸਿੰਘ ਸੰਧੂ ਆਦਿ ਮੌਜੂਦ ਸਨ। ਸਕੂਲ ਦੀ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਨੇ ਇਸ ਮੌਕੇ ਉਚੇਚੇ ਤੌਰ ’ਤੇ ਮੌਜੂਦ ਸਨ। ਸਕੂਲ ਸਟਾਫ ਦੇ ਗਗਨ ਮੋਂਗਾ, ਕਿਰਨਦੀਪ ਕੌਰ ਅਤੇ ਸੁਖਵਿੰਦਰ ਕੌਰ ਤੋਂ ਇਲਾਵਾ ਸਕੂਲੀ ਵਿਦਿਆਰਥੀ ਸਨ। ਬੂਟੇ ਲਾਉਣ ਉਪਰੰਤ ਸੰਸਥਾਪਕ ਢੋਸੀਵਾਲ ਨੇ ਕਿਹਾ ਕਿ ਅਜੋਕੇ ਸਮੇਂ ਵਿੱਚ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਰੁੱਖ ਵਾਤਾਵਰਣ ਨੂੰ ਸ਼ੁਧ ਰੱਖਣ ਵਿੱਚ ਸਭ ਤੋਂ ਵੱਧ ਮਹੱਤਵ ਪੂਰਨ ਰੋਲ ਅਦਾ ਕਰਦੇ ਹਨ। ਇਸ ਮੌਕੇ ਜਿਲ੍ਹਾ ਪ੍ਰਧਾਨ ਭੋਲਾ ਗਰੇਵਾਲ ਨੇ ਰੁੱਖਾਂ ਦੀ ਸੇਵਾ ਸੰਭਾਲ ’ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਰੁੱਖ ਲਾਉਣੇ ਜ਼ਰੂਰੀ ਹਨ ਪਰੰਤੂ ਉਨ੍ਹਾਂ ਦੀ ਸੰਭਾਲ ਅਤਿ ਜ਼ਰੂਰੀ ਹੈ। ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਨੇ ਵਿਸ਼ਵਾਸ਼ ਦਿਵਾਇਆ ਕਿ ਉਹ ਟਰੱਸਟ ਵੱਲੋਂ ਅੱਜ ਲਗਾਏ ਗਏ ਪੌਦਿਆਂ ਦੀ ਸਹੀ ਢੰਗ ਨਾਲ ਦੇਖ ਰੇਖ ਅਤੇ ਸੇਵਾ ਸੰਭਾਲ ਕਰਨਗੇ। ਸਕੂਲ ਸਟਾਫ ਵੱਲੋਂ ਸੀਨੀਅਰ ਅਧਿਆਪਕ ਗਗਨ ਮੋਂਗਾ ਨੇ ਟਰੱਸਟ ਦੀ ਸਮੁੱਚੀ ਟੀਮ ਦਾ ਸਵਾਗਤ ਕਰਦੇ ਹੋਏ ਅੱਜ ਉਨ੍ਹਾਂ ਦੇ ਸਕੂਲ ਵਿੱਚ ਪੌਦੇ ਲਗਾਉਣ ਲਈ ਧੰਨਵਾਦ ਕੀਤਾ। ਉਕਤ ਜਾਣਕਾਰੀ ਦਿੰਦੇ ਹੋਏ ਸ੍ਰੀ ਢੋਸੀਵਾਲ ਨੇ ਦੱਸਿਆ ਹੈ ਕਿ ਟਰੱਸਟ ਵੱਲੋਂ ਰੁੱਖ ਲਗਾਉਣ ਦੇ ਪਹਿਲੇ ਪੜਾਅ ਅਧੀਨ ਜਿਲ੍ਹੇ ਦੇ ਕੁੱਲ ਪੰਜ ਸਕੂਲਾਂ ਵਿੱਚ 51-51 ਪੌਦੇ ਲਗਾਏ ਜਾਣਗੇ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly  
Previous articleTwo-Day special SIR camp to be held across all polling booths on July 11 and 12: DC
Next articleਪਿੰਡ ਮੱਤਫੱਲੂ ਵਿਖੇ ਸਲਾਨਾ ਜੋੜ ਮੇਲਾ ਧੂਮ ਧਾਮ ਨਾਲ ਸੰਪਨ