HOME ਬੱਚਿਆਂ ਨੂੰ ਗਾਇਕੀ ਡਾਂਸ ਅਤੇ ਖੇਡਾਂ ਵਿੱਚ ਰੁਚੀ ਰੱਖਣੀ ਚਾਹੀਦੀ ਹੈ :...

ਬੱਚਿਆਂ ਨੂੰ ਗਾਇਕੀ ਡਾਂਸ ਅਤੇ ਖੇਡਾਂ ਵਿੱਚ ਰੁਚੀ ਰੱਖਣੀ ਚਾਹੀਦੀ ਹੈ : ਡਾ ਆਸ਼ੀਸ਼ ਸਰੀਨ

2
ਫੋਟੋ ਅਜਮੇਰ ਦੀਵਾਨਾ
ਹੁਸ਼ਿਆਰਪੁਰ  (ਸਮਾਜ ਵੀਕਲੀ)  ( ਤਰਸੇਮ ਦੀਵਾਨਾ ) – ਦ ਲੀਜੇਂਟ ਡਾਂਸ ਅਕਾਦਮੀ ਵਲੋਂ ਕਿੰਗ ਆਫ ਡਾਂਸ ਸੀਜ਼ਨ ਫਾਈਨਲ ਦਾ ਆਯੋਜਨ ਹੁਸ਼ਿਆਰਪੁਰ ਦੇ ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਵਿਖੇ ਸਟੇਟ ਲੈਵਲ ਤੇ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਡਾਇਰੈਕਟਰ ਪ੍ਰਦੀਪ ਕੁਮਾਰ ਨੇ ਦੱਸਿਆ ਕਿ ਹੁਸ਼ਿਆਰਪੁਰ ਵਿਖੇ ਆਯੋਜਿਤ ਕਿੰਗ ਆਫ ਡਾਂਸ ਸੀਜ਼ਨ-10 ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਇਲਾਵਾ ਪੰਜਾਬ ਦੇ ਹੋਰ ਜ਼ਿਲ੍ਹਿਆਂ ਅਤੇ ਹਿਮਾਚਲ ਦੇ ਬੱਚਿਆਂ ਨੇ ਇਸ ਪ੍ਰਤੀਯੋਗਿਤਾ ਵਿੱਚ ਵੱਧ-ਚੜ੍ਹ ਕੇ ਭਾਗ ਲਿਆ। ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਡਾ.ਅਸ਼ੀਸ਼ ਸਰੀਨ ਅਤੇ ਡਾ. ਮਨਿੰਦਰ ਪਾਲ ਸਿੰਘ ਤੇ ਵਿਧਾਇਕ ਹੁਸ਼ਿਆਰਪੁਰ ਹਾਜ਼ਰ ਹੋਏ ਤੇ ਬੱਚਿਆਂ ਨੂੰ ਡਾਂਸ ਪ੍ਰਤੀ ਉਤਸਾਹਿਤ ਕੀਤਾ। ਪ੍ਰਤੀਯੋਗਿਤਾ ਵਿੱਚ ਡਾਂਸ ਜੱਜ ਦੀ  ਭੂਮਿਕਾ ਮੁਕੇਸ਼ ਬਾਦਲ (ਪਿੰਜੋਰ), ਅਤੇ ਫੋਕ ਜੱਜ ਦੀ ਭੂਮਿਕਾ ਹਰਦੀਪ ਸਿੰਘ (ਲੁਧਿਆਣਾ) ਨੇ ਨਿਭਾਈ । ਸੈਲੀਬ੍ਰੀਟੀ ਗੈਸਟ ਤੇ ਤੌਰ ਤੇ ਸਰਗਮ ਬਾਦਲ ਹਾਜਰ ਹੋਏ । ਇਸ ਡਾਂਸ ਪ੍ਰਤੀਯੋਗਿਤਾ ਵਿੱਚ ਹਰੇਕ ਉਮਰ ਵਰਗ ਦੀ ਡਾਂਸ ਪ੍ਰਤੀਯੋਗਿਤਾ ਕਰਵਾਈ ਗਈ। ਜੇਤੂ ਰਹੇ ਪ੍ਰਤੀਯੋਗੀਆਂ ਨੂੰ ਨਗਦ ਪੁਰਸਕਾਰ, ਟ੍ਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ । 4 ਸਾਲ ਤੋਂ 9 ਸਾਲ ਦੇ ਵਰਗ ਵਿੱਚ ਡਾਂਸ ਵਿੱਚ ਸਮੀਕਸ਼ਾ ਨੇ ਪਹਿਲਾ, ਅਨਾਇਆ ਨੇ ਦੂਸਰਾ ਅਤੇ ਸਤਾਕਸ਼ੀ ਨੇ ਤੀਸਰਾ ਸਥਾਨ ਹਾਸਲ ਕੀਤਾ । ਫੋਕ ਵਰਗ ਵਿੱਚ ਹਰੀਸ਼ ਅਤੇ ਪਰਵੀਰ ਸਿੰਘ ਨੇ ਸੰਯੁਕਤ ਰੂਪ ਵਿੱਚ ਪਹਿਲੇ ਸਥਾਨ ਤੇ ਰਹੇ ਅਤੇ ਦੂਸਰੇ ਸਥਾਨ ਤੇ ਆਰੋਹੀ ਤੇ ਕਾਰਤਿਕ ਰਹੇ ਤੀਸਰੇ ਸਥਾਨ ਤੇ ਰਵਲੀਨ ਅਤੇ ਅਮਾਇਰਾ ਰਹੇ । 10 ਸਾਲ ਤੋਂ 14 ਸਾਲ ਦੇ ਫੋਕ ਵਰਗ ਵਿੱਚ ਪ੍ਰਾਚੀ ਅਤੇ ਮਨਵੀਰ  ਨੇ ਪਹਿਲਾ, ਜਸਕਿਰਤ ਅਤੇ ਏਕਨੂਰ ਨੇ  ਦੂਸਰਾ ਅਤੇ ਮਾਨਵ, ਅਤੇ ਆਰਵ ਨੇ ਤੀਸਰਾ ਸਥਾਨ ਹਾਸਿਲ ਕੀਤਾ। 15 ਸਾਲ ਤੋਂ ਉਪਰ ਦੇ ਵਰਗ ਵਿੱਚ ਸੂਰਜ ਐਸ.ਕੇ ਨੇ ਪਹਿਲਾਂ ,ਡਾਈਮੰਡ ਮਯੂਰੀ ਨੇ ਦੂਸਰਾ ਅਤੇ ਅਜੈ ਨੇ ਤੀਸਰਾ ਸਥਾਨ ਹਾਸਲ ਕੀਤਾ। ਜੁਗਲ ਪ੍ਰਤੀਯੋਗਿਤਾ ਵਿੱਚ ਸ਼ਾਹੀ ਤੇ ਪ੍ਰਭਜੋਤ ਨੇ ਪਹਿਲਾ, ਅਵਨੀਤ ਅਤੇ ਗੁਰਨੀਤ ਨੇ ਦੂਸਰਾ ਸਥਾਨ ਹਾਸਲ ਕੀਤਾ। ਗਰੁੱਪ ਡਾਂਸ ਪ੍ਰਤੀਯੋਗਤਾ ਵਿੱਚ ਕ੍ਰੇਟੀਵ ਐਚ ਨੇ ਪਹਿਲਾਂ ਸਥਾਨ ਹਾਸਲ ਕੀਤਾ ।  ਪ੍ਰੋ.ਹਰਪ੍ਰੀਤ ਸਿੰਘ ਸਪੈਸ਼ਨ ਗੈਸਟ ਦੇ ਤੌਰ ਤੇ ਹਾਜ਼ਰ ਹੋਏ ਅਤੇ ਉਨ੍ਹਾਂ ਨੇ ਬੱਚਿਆਂ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਡਾਂਸ ਦੇ ਪ੍ਰਤੀ ਜਾਗਰੂਕ ਰਹਿਣ ਲਈ ਪ੍ਰੇਰਿਤ ਕੀਤਾ। ਇਸ ਮੌਕੇ ਤੇ ਨਿਤੀ ਸ਼ਰਮਾ, ਡਾ. ਪਲਵੀ ਪੰਡਿਤ, ਅਮਿਤ ਸ਼ਰਮਾ, ਜਗਤਾਰ ਸਿੰਘ, ਅਜੇ ਭਾਟੀਆ, ਮੋਹਿਤ ਸ਼ਰਮਾ, ਵਿਸ਼ਾਲ ਸ਼ਰਮਾ ਆਦਿ ਸ਼ਾਮਿਲ ਸਨ । ਮੰਚ ਸੰਚਾਲਨ ਦੀ ਭੂਮਿਕਾ ਤਨਿਸ਼ਕਾ ਅਤੇ ਅਸ਼ੀਸ਼ ਗਾਂਧੀ ਨੇ ਬਾਖੂਬੀ ਨਿਭਾਈ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਐਂਡ ਚੰਡੀਗੜ੍ਹ ਜਰਨਲਿਸਟਸ ਯੂਨੀਅਨ ਦੀ ਚੌਥੀ ਸੂਬਾਈ ਕਾਨਫਰੰਸ ਹੋਈ
Next articleਸਾਬਕਾ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕੌਮੀ ਜਨਰਲ ਸਕੱਤਰ ਨਿਯੁਕਤ, *ਪਾਰਟੀ ਦਾ ਕੀਤਾ ਧੰਨਵਾਦ*