*ਪ੍ਰਾਇਮਰੀ ਰਾਜ ਪੱਧਰੀ ਸਕੂਲ ਖੇਡਾਂ ਲਈ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਝੰਡੀ ਦੇ ਕੇ ਕੀਤਾ ਰਵਾਨਾ* ।

ਬਠਿੰਡਾ (ਸਮਾਜ ਵੀਕਲੀ) ( ਅਨਮੋਲਪ੍ਰੀਤ ਸਿੱਧੂ): ਸਿੱਖਿਆ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਰਾਜ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਮਿਤੀ 6 ਦਸੰਬਰ ਤੋਂ 9 ਦਸੰਬਰ 2022 ਸਿੱਖ ਗੁਰੂਆਂ ਦੀ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹਾ ਰੂਪਨਗਰ ਦੇ ਖੇਡ ਮੈਦਾਨਾ ਵਿਖੇ ਕਰਵਾਈਆਂ ਜਾ ਰਹੀਆਂ ਹਨ । ਭਾਈ ਗੁਰਜਿੰਦਰ ਸਿੰਘ ਸਿੱਧੂ ਐਨ ਐਚ-7 ਆਊਟਲੈੱਟ ਭੁੱਚੋ ਖੁਰਦ ਵੱਲੋਂ ਜ਼ਿਲ੍ਹਾ ਬਠਿੰਡਾ ਦੇ ਸਮੂਹ ਸਟੇਟ ਪੱਧਰੀ ਪ੍ਰਾਇਮਰੀ ਖੇਡਾਂ ਵਿੱਚ ਭਾਗ ਲੈਣ ਜਾ ਰਹੇ ਬੱਚਿਆਂ ਨੂੰ ਝੰਡੀ ਦੇ ਕੇ ਰਵਾਨਾ ਕੀਤਾ।

ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਅਤੇ ਮਹਿੰਦਰਪਾਲ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਮਹਿੰਦਰਪਾਲ ਸਿੰਘ ਨੇ ਭਾਈ ਸੁਖਦੀਪ ਸਿੰਘ ਅਤੇ ਭਾਈ ਗੁਰਜਿੰਦਰ ਸਿੰਘ ਸਿੱਧੂ ਐਨ ਐਚ-7 ਭੁੱਚੋ ਖੁਰਦ ਵਾਲਿਆਂ ਦਾ ਟਰੈਕ ਸੂਟ ਦੇ ਕੇ ਬੱਚਿਆਂ ਦੀ ਸਹਾਇਤਾ ਕਰਨ ਤੇ ਸਮੂਹ ਖੇਡ ਕਮੇਟੀ ਵੱਲੋਂ ਧੰਨਵਾਦ ਕੀਤਾ ਗਿਆ । ਉੱਪ ਜਿਲ੍ਹਾ ਸਿੱਖਿਆ ਅਫ਼ਸਰ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਤੋਂ ਵੱਖ ਵੱਖ ਖੇਡਾਂ ਵਿੱਚ 234 ਖਿਡਾਰੀ ਲੜਕੇ ਲੜਕੀਆਂ ਭਾਗ ਲੈ ਰਹੇ ਹਨ । ਜ਼ਿਲ੍ਹਾ ਸਿੱਖਿਆ ਅਫ਼ਸਰ ਮੇਵਾ ਸਿੰਘ ਸਿੱਧੂ ਅਤੇ ਮਹਿੰਦਰਪਾਲ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹਾ ਬਠਿੰਡਾ ਵੱਲੋਂ ਰਾਜ ਪੱਧਰੀ ਖੇਡਾਂ ਵਿੱਚ ਭਾਗ ਲੈਣ ਵਾਲੇ ਬੱਚਿਆਂ ਨੂੰ ਖੇਡਾਂ ਦੌਰਾਨ ਬੱਚਿਆਂ ਖਿਡਾਰੀਆਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।

ਸਾਰੀਆ ਟੀਮਾਂ ਨੂੰ ਵੱਖ-ਵੱਖ ਟੀਮਾਂ ਦੇ ਇੰਚਾਰਜ ਲਗਾਏ ਗਏ ਹਨ ਅਤੇ ਲੜਕੀਆਂ ਦੀਆਂ ਟੀਮਾਂ ਦੇ ਨਾਲ ਲੇਡੀ ਟੀਚਰ ਸਟਾਫ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ । ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਰਾੜ , ਭੁਪਿੰਦਰ ਸਿੰਘ ਬੀ ਐਸ ਓ ਬਠਿੰਡਾ , ਜਤਿੰਦਰ ਸ਼ਰਮਾ ਸਹਾਇਕ ਜ਼ਿਲ੍ਹਾ ਕੋਆਰਡੀਨੇਟਰ ਬਠਿੰਡਾ ਰਣਬੀਰ ਸਿੰਘ ਰਾਣਾ ਸੀ ਐਚ ਟੀ , ਰਾਮ ਸਿੰਘ ਗੁਰਜੀਤ ਸਿੰਘ , ਨਰਿੰਦਰ ਸਿੰਘ ਬੱਲੂਆਣਾ, ਸੁਖਦੀਪ ਸਿੰਘ , ਕਿਰਨਾਂ ਰਾਣੀ ਗਹਿਰੀ ਦੇਵੀ ਨਗਰ ਨੀਤੀ ਗੋਇਲ , ਸਰਜੀਤ ਸਿੰਘ ਬਜੋਆਣਾ , ਨੀਤੂ ਚੈਸ ਕੋਚ ਬਲਤੇਜ ਸਿੰਘ ਪੀ ਟੀ ਆਈ ਗੁਰਸੇਵਕ ਸਿੰਘ ਬਲਰਾਜ ਸਿੰਘ ਆਦਿ ਸਟੇਟ ਪੱਧਰ ਖੇਡਾਂ ਵਿੱਚ ਭਾਗ ਲੈਣ ਲਈ ਰਵਨਾ ਹੋਏ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਲ ਸੈਨਾ ਦਿਵਸ: ਜਵਾਨਾਂ ਵੱਲੋਂ ਤਾਕਤ ਦਾ ਸ਼ਾਨਦਾਰ ਮੁਜ਼ਾਹਰਾ
Next articleਮਿਤੀ 5 ਦਸੰਬਰ 2022 ਨੂੰ ਭੂਮੀ ਸੰਭਾਲ ਦਿਵਸ (World Soil Day) ਮੌਕੇ ਵਾਤਾਵਰਣ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।