ਪ੍ਰਾਇਮਰੀ ਸਕੂਲ ਖੇਡਾਂ ਵਿੱਚ ਆਲ ਓਵਰ ਟਰਾਫ਼ੀ ਤੇ ਖਡਿਆਲ ਸਕੂਲ ਦੇ ਬੱਚਿਆਂ ਦਾ ਕਬਜ਼ਾ ।

ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) –ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਖੇਡਾਂ ਵਿੱਚ ਨਿਪੁੰਨ ਬਣਾਉਣ ਲਈ ਨੇੜਲੇ ਪਿੰਡ ਖਡਿਆਲ ਵਿਖੇ ਪਿਛਲੇ ਦਿਨੀਂ ਕਲਾਸਟਰ ਪੱਧਰੀ ਅੰਡਰ 11 ਦੇ ਖੇਡ ਮੁਕਾਬਲੇ ਕਰਵਾਏ ਗਏ।ਇਹ ਖੇਡ ਮੁਕਾਬਲੇ ਸ੍ ਜਗਤਾਰ ਸਿੰਘ ਸ਼ੈਂਟਰ ਹੈੱਡ ਟੀਚਰ ਦੀ ਅਗਵਾਈ ਵਿੱਚ ਕਰਵਾਏ ਗਏ। ਇਸ ਮੌਕੇ ਮੁੱਖ ਮਹਿਮਾਨ ਰਿਟਾਇਰਡ ਕੈਪਟਨ ਲਾਭ ਸਿੰਘ ਸਰਪੰਚ ਖਡਿਆਲ, ਸ੍ ਰਣ ਸਿੰਘ ਰਿਟਾਇਰਡ ਐਸ ਡੀ ਓ ਨੇ ਵਿਸੇਸ ਤੌਰ ਤੇ ਸਿਰਕਤ ਕੀਤੀ। ਜਿੰਨਾ ਨੇ ਜਿੱਥੇ ਬੱਚਿਆਂ ਨੂੰ ਅਸ਼ਰਵਾਦ
 ਦਿੱਤਾ ਉੱਥੇ ਹੀ ਅਧਿਆਪਕਾ ਦੀ ਵੀ ਸਲਾਘਾ ਕੀਤੀ ਜੋ ਨਿੱਕੇ ਨਿੱਕੇ ਬੱਚਿਆਂ ਅੰਦਰ ਪੜਾਈ ਦੇ ਨਾਲ ਨਾਲ ਖੇਡਾਂ ਦੀ ਚਿਣਗ ਲਾ ਰਹੇ ਹਨ। ਆਲ ਓਵਰ ਟਰਾਫ਼ੀ ਤੇ ਸਰਕਾਰੀ ਪ੍ਰਾਇਮਰੀ ਸਕੂਲ ਖਡਿਆਲ ਦਾ ਕਬਜ਼ਾ ਰਿਹਾ।ਵੱਖ ਵੱਖ ਮੁਕਾਬਲਿਆਂ ਦੌਰਾਨ ਖੋ ਖੋ ਮੁੰਡੇ ਕੁੜੀਆਂ, ਸਤਰੰਜ, ਰੱਸਾਕਸ਼ੀ, ਬੈਡਮਿੰਟਨ, ਯੋਗਾ, ਕਰਾਟੇ ਕੁੜੀਆਂ, ਕੁਸਤੀ 33 ਕਿਲੋਗਰਾਮ, ਸਾਟਪੁੱਟ ਕੁੜੀਆਂ, ਲੰਬੀ ਛਾਲ ਕੁੜੀਆਂ, 100ਮੀਟਰ ਦੌੜ ਕੁੜੀਆਂ, 200 ਮੀਟਰ ਦੌੜ ਕੁੜੀਆਂ, 400 ਮੀਟਰ ਦੌੜ ਕੁੜੀਆਂ, 600 ਮੀਟਰ ਦੌੜ ਕੁੜੀਆਂ ਅਤੇ ਰੀਲੇਅ ਦੌੜ ਵਿੱਚ ਖਡਿਆਲ ਸਕੂਲ ਨੇ ਜਿੱਤਾਂ ਦਰਜ ਕੀਤੀਆਂ। ਜਦਕਿ ਕਬੱਡੀ ਸਰਕਲ ਸਟਾਈਲ ,ਨੈਸਨਲ ਕਬੱਡੀ, ਸਾਟਪੁੱਟ ਮੁੰਡੇ ਵਿੱਚ ਤਰੰਜੀ ਖੇੜਾ ਨੇ ਤੀਜਾ ਸਥਾਨ ਲਿਆ।, ਕਰਾਟੇ, ਕੁਸਤੀ 25 ਕਿਲੋਗਰਾਮ, 28 ਕਿਲੋਗਰਾਮ, 30 ਕਿਲੋਗਰਾਮ, ਲੰਬੀ ਛਾਲ ਮੁੰਡੇ, 200 ਮੀਟਰ ਦੌੜ ਮੁੰਡੇ ਵਿੱਚ ਸੂਰਜ ਕੁੰਡ ਸਕੂਲ ਨੇ ਜਿੱਤ ਪ੍ਰਾਪਤ ਕਰਕੇ ਦੂਜਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾਂ ਖਡਿਆਲ ਕੋਠੇ ਸਕੂਲ ਨੇ 600 ਮੀਟਰ ਦੌੜ ਮੁੰਡੇ, 400 ਮੀਟਰ ਦੌੜ ਮੁੰਡੇ ਨੇ ਜਿੱਤ ਪ੍ਰਾਪਤ ਕੀਤੀ। 100 ਮੀਟਰ ਦੌੜ ਵਿੱਚ ਰਾਮਗੜ੍ਹ ਜਵੰਦਾ ਸਕੂਲ ਦੇ ਮੁੰਡੇ ਜੈਤੂ ਰਹੇ।ਜੈਤੂਆ ਨੂੰ ਵਿਸੇਸ ਤੌਰ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੈਡਮ ਪਰਮਜੀਤ ਕੌਰ, ਪ੍ਸਿੱਧ ਕੁਮੈਂਟੇਟਰ ਸਤਪਾਲ ਖਡਿਆਲ ਨੇ ਵੀ ਹਾਜ਼ਰ ਲਵਾਈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਵਲੋਂ ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ ਮਨਾਇਆ
Next article3 ਅਕਤੂਬਰ ਜਨਮ ਦਿਨ ‘ਤੇ ਵਿਸ਼ੇਸ਼