ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਵਲੋਂ ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ ਮਨਾਇਆ

ਅੱਜ ਸੀਨੀਅਰ ਸਿਟੀਜਨ ਵੈਲਫ਼ੇਅਰ ਐਸੋਸ਼ੀਏਸ਼ਨ ਧੂਰੀ ਵਲੋਂ ਕੌਮਾਂਤਰੀ ਸੀਨੀਅਰ ਸਿਟੀਜਨ ਦਿਵਸ ਮਨਾਇਆ ਗਿਆ,ਬਾਰੂ ਮੱਲ ਦੀ ਧਰਮਸ਼ਾਲਾ ਵਿੱਚ ਕਰਵਾਏ ਸਮਾਗਮ ਦੀ ਪ੍ਰਧਾਨਗੀ ਸਰਦਾਰ ਹਰਦੀਪ ਸਿੰਘ ਨੰਨੜੇ ਐਮ ਡੀ ਉਂਕਰ ਇੰਡਸਟਰੀਜ਼ ਧੂਰੀ ਵਲੋਂ ਕੀਤੀ, ਪ੍ਰੋਗਰਾਮ ਦੇ ਮੁੱਖ ਮਹਿਮਾਨ ਸ੍ਰੀ ਵਿਜੇ ਗਰਗ ਡਾਇਰੈਕਟਰ AP solvex ਸਨ। ਸਮਾਗਮ ਦੀ ਦੀ ਸ਼ੁਰੂਆਤ ਐਸੋਸ਼ੀਏਸ਼ਨ ਦੇ ਪ੍ਰਧਾਨ ਸ੍ਰੀ ਜਗਦੀਸ਼ ਸ਼ਰਮਾ ਵਲੋਂ ਐਸੋਸ਼ੀਏਸ਼ਨ ਦੇ ਉਦੇਸ਼ ਦਸਦਿਆਂ ਆਏ ਪਤਵੰਤਿਆਂ ਦਾ ਸੁਆਗਤ ਕੀਤਾ ਅਤੇ ਜੀ ਆਇਆਂ ਆਖਿਆ ਇਸ ਉਪਰੰਤ ਮੂਲ ਚੰਦ ਜੀ ਸ਼ਰਮਾਂ ਵਲੋਂ ਗੀਤ ਅਤੇ ਗੁਰਦਿਆਲ ਸਿੰਘ ਨਿਰਮਾਣ ਜੀ ਵਲੋਂ ਇਨਕਲਾਬੀ ਗੀਤ ਸੁਣਾ ਕੇ ਮੰਤਰ ਮੁਗਧ ਕਰ ਦਿੱਤਾ,ਵੱਖ ਵੱਖ ਬੁਲਾਰਿਆਂ ਵਿੱਚ ਹਰਦੀਪ ਸਿੰਘ,ਪਵਨ ਹਰਚੰਦਪੁਰੀ ਹੰਸ ਰਾਜ ਗਰਗ, ਜਗਦੇਵ ਸ਼ਰਮਾਂ ਜੀ ਬੁਗਰਾ ਨੇ ਆਪਣੇ ਭਾਸ਼ਣਾ ਰਾਹੀਂ ਆਪਣੀ ਹਾਜਰੀ ਲਵਾਈ। ਪ੍ਰੋਗਰਾਮ ਦੇ ਮੁੱਖ ਬੁਲਾਰੇ ਡਾਕਟਰ ਕੁਲਦੀਪ ਸਿੰਘ ਦੀਪ ਨੇ ਅੱਜ ਦੇ ਸਮੇਂ ਦੀ ਮੁੱਖ ਸਮੱਸਿਆ ਪਰਵਾਸ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ, ਉਹਨਾਂ ਦੇ ਲੈਕਚਰ ਉਪਰੰਤ 80 ਸਾਲ ਤੋਂ ਵਧੇਰੇ ਦੀ ਉਮਰ ਦੇ ਸੀਨੀਅਰ ਸਿਟੀਜਨ ਸਾਥੀਆਂ ਦਾ ਸਨਮਾਨ ਕੀਤਾ ਗਿਆ ਅਤੇ ਇਜ ਮਹੀਨੇ ਵਿੱਚ ਜਨਮੇ ਸਾਥੀਆਂ ਦਾ ਜਨਮਦਿਨ ਵੀ ਮਨਾਇਆ ਗਿਆ, ਸਾਰੇ ਸਾਥੀਆਂ ਦੀ ਪਰਸੰਨ ਲੰਮੀ ਉਮਰ ਲਈ ਕਾਮਨਾਂ ਕੀਤੀ,ਇਸ ਮੌਕੇ ਤੇ ਗੌਰਮਿੰਟ ਟੀਚਰਜ਼ ਯੂਨੀਅਨ ਦੇ ਪ੍ਰਧਾਨ ਸਰਬਜੀਤ ਸਿੰਘ, ਪੈਨਸ਼ਨਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਡਾਕਟਰ ਅਮਰਜੀਤ ਸਿੰਘ, ਮਲਕੀਅਤ ਸਿੰਘ ਚਾਂਗਲੀ, ਡਾਕਟਰ ਅਵਤਾਰ ਸਿੰਘ ਢੀਂਡਸਾ,ਪੂਰਨ ਰਾਮ ਸ਼ਰਮਾ,ਗੁਰਦੀਪ ਸਿੰਘ ਸਾਰੋਂ,ਕਪਿਲ ਸ਼ਰਮਾ, ਚਰਨਜੀਤ ਸਿੰਘ, ਕਰਨਜੀਤ ਸਿੰਘ ਸੋਹੀ ਸੁਰਿੰਦਰ ਸ਼ਰਮਾਂ ਜੀ ਨਾਗਰਾ, ਸੁਰਿੰਦਰ ਸ਼ਰਮਾਂ ਜੀ ਹਰਚੰਦਪੁਰੀ, ਕਿਰਪਾਲ ਸਿੰਘ ਜੀ ਜਵੰਦਾ,ਮਨੋਹਰ ਸਿੰਘ ਸੱਗੂ,ਪਵਨ ਕੁਮਾਰ ਵਰਮਾ,ਬਾਲ ਕ੍ਰਿਸ਼ਨ ਕਲਸੀ,ਜਸਪਾਲ ਭੱਟੀ ਜੀ, ਗੁਰਜੰਟ ਸਿੰਘ ਬੁਗਰਾ, ਸਾਬਕਾ ਸੈਨਿਕਾਂ ਦੀ ਜਥੇਬੰਦੀ ਵਲੋਂ ਸੁਖਦੇਵ ਸਿੰਘ ਵਲੋਂ ਹਾਜਰੀ ਲਵਾਈ ਅੰਤ ਵਿਚ ਐਸੋਸ਼ੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਹਰਜਿੰਦਰ ਸਿੰਘ ਢੀਂਡਸਾ ਵਲੋਂ ਆਇਆਂ ਦਾ ਧੰਨਵਾਦ ਕੀਤਾ।

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮੈੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਸਰਕਲ  ਸਮਾਲਸਰ ਦੀ ਮਹੀਨਾਵਾਰ ਮੀਟਿੰਗ
Next articleਪ੍ਰਾਇਮਰੀ ਸਕੂਲ ਖੇਡਾਂ ਵਿੱਚ ਆਲ ਓਵਰ ਟਰਾਫ਼ੀ ਤੇ ਖਡਿਆਲ ਸਕੂਲ ਦੇ ਬੱਚਿਆਂ ਦਾ ਕਬਜ਼ਾ ।