(ਸਮਾਜ ਵੀਕਲੀ)
ਮਾਂ ਦੇ ਹੱਥਾਂ ਵਿੱਚ ਨਹਾਉਣ ਦਾ ਨਜ਼ਾਰਾ ਕੁਝ ਵੱਖਰਾ ਹੁੰਦਾ ਸੀ
ਨਾ ਹੱਥ ਹਲਾਉਣਾ ਨਾ ਪਾਣੀ ਪਾਉਣ ਦਾ ਕੋਈ ਪੰਗਾ ਹੁੰਦਾ ਸੀ
ਮਾਂ ਹੱਥੋਂ ਥੱਪੜ ਖਾ ਕੇ ਫਿਰ ਨਹਾਉਣ ਵਾਲਾ ਹਰ ਦਿਨ ਚੰਗਾ ਹੁੰਦਾ ਸੀ
ਸਕੁਲਾਂ ਤੋਂ ਆਉਣ ਤੋਂ ਬਾਅਦ ਨਾ ਕੋਈ ਕੰਮ ਨਾ ਧੰਦਾ ਹੁੰਦਾ ਸੀ
ਬੱਸ ਸਾਡਾ ਆਪਸ ਭੈਣ ਭਰਾਵਾਂ ਦਾ ਛਿੜਿਆ ਆ ਕੋਈ ਪੰਗਾ ਹੁੰਦਾ ਸੀ
ਆਥਣ ਵੇਲੇ ਮੇਰੇ ਭਰਾ ਵਿੱਕੀ ਨੇ ਰੇਡੀਉ ਆਪਣੀ ਰਜਾਈ ਥੱਲੇ ਨੱਪਿਆ ਹੁੰਦਾ ਸੀ
ਸਾਡਾ ਤਾਂ ਫਿਰ ਉਸਨੂੰ ਕੁੱਟਣ ਦਾ ਮਨ ਬਣਾਇਆ ਹੁੰਦਾ ਸੀ
ਉਧਰੋਂ ਬੱਬੂ ਮਾਨ ਦਾ ਗਾਣਾ ਐਫ਼ ਐਮ ਚੱਲਿਆ ਹੁੰਦਾ ਸੀ
ਜਿਹੜੇ ਖੇਡਦੇ ਉਸੇ ਘਰੋਂ ਫਿਰ ਜਵਾਕ ਰੋਟਿਆ ਦਾ ਰੱਜਿਆ ਹੁੰਦਾ ਸੀ
ਹੁਣ ਵਾਂਗੋਂ ਨਹੀਂ ਵੀ ਇਧਰ ਨਹੀ ਉਧਰ ਨਹੀਂ ਨਾ ਜਵਾਕਾ ਦਾ ਘਰ ਬੰਨਿਆ ਹੁੰੰਦਾ ਸੀ
ਗਿਆਨੀ ਉਹ ਦਿਨ ਚੰਗੇ ਸੀ ਚਾਚੇ ਚਾਚਿਆਂ ਦੇ ਪਿਆਰ ਵਿੱਚ ਬੱਚਾ ਰੰਗਿਆ ਹੁੰਦਾ ਸੀ
ਪਿੰਡ ਬੰਗੀ ਰੁਘੂ ਤਹਿ ਤਲਵੰਡੀ ਸਾਬੋ
ਜਿਲਾ ਬਠਿੰਡਾ ਮੋ:9851120002
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly