ਬਾਲ ਸੁਰੱਖਿਆ ਵਿਭਾਗ ਵੱਲੋਂ ਕਰਵਾਈਆਂ ਖੇਡਾਂ ਵਿੱਚ ਛਾਏ ਪ੍ਰਭ ਆਸਰਾ ਦੇ ਬੱਚੇ, ਮੋਹਾਲ਼ੀ ਵਿਖੇ ਹੋਏ ਜਿਲ੍ਹਾ ਪੱਧਰੀ ਅਥਲੈਟਿਕਸ ਮੁਕਾਬਲਿਆਂ ਵਿੱਚ ਜਿੱਤੇ 16 ਤਮਗੇ

ਕੁਰਾਲ਼ੀ, (ਸਮਾਜ ਵੀਕਲੀ): ਬੇਸਹਾਰਾ ਅਤੇ ਲਾਚਾਰ ਨਾਗਰਿਕਾਂ ਲਈ ਆਸਰੇ ਵਜੋਂ ਜਾਣੀ ਜਾਂਦੀ ਸੰਸਥਾ ਪ੍ਰਭ ਆਸਰਾ ਪਡਿਆਲਾ (ਕੁਰਾਲ਼ੀ) ਦੇ ਬੱਚਿਆਂ ਨੇ ਖੇਡ ਵਿਭਾਗ ਮੋਹਾਲ਼ੀ ਦੇ ਸਪੋਰਟਸ ਕੰਪਲੈਕਸ ਵਿਖੇ ਹੋਈਆਂ ਖੇਡਾਂ ਵਿੱਚ ਖੂਬ ਬੱਲੇ ਬੱਲੇ ਕਰਵਾਈ। ਸੰਸਥਾਂ ਮੁਖੀ ਬੀਬੀ ਰਜਿੰਦਰ ਕੌਰ ਨੇ ਦੱਸਿਆ ਕਿ ਇਹ ਖੇਡ ਸਮਾਗਮ ਬਾਲ ਸੁਰੱਖਿਆ ਵਿਭਾਗ ਵੱਲੋਂ ਕਰਵਾਇਆ ਗਿਆ। ਜਿਸ ਦੌਰਾਨ ਮੋਹਾਲ਼ੀ ਜਿਲ੍ਹੇ ਵਿੱਚ ਪੈਂਦੀਆਂ ਬਾਲ ਸੰਭਾਲ਼ ਸੰਸਥਾਵਾਂ (CCIs: Child Care Institutes) ਦਿਆਂ ਨਾਰਮਲ ਤੇ ਸ਼ਪੈਸ਼ਲ ਬੱਚਿਆਂ ਦੇ 100 ਮੀਟਰ ਦੌੜ ਅਤੇ ਲੰਮੀ ਛਾਲ਼ ਦੇ ਮੁਕਾਬਲੇ ਹੋਏ। ਪ੍ਰਭ ਆਸਰਾ ਵੱਲੋਂ 05 ਸ਼ਪੈਸ਼ਲ ਅਤੇ 09 ਨਾਰਮਲ ਕੁੱਲ 14 ਬੱਚਿਆਂ ਨੇ ਭਾਗ ਲਿਆ। ਜਿਨ੍ਹਾਂ ਨੇ ਦੋਵਾਂ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ, ਚਾਂਦੀ ਅਤੇ ਕਾਂਸੇ ਦੇ 16 ਤਮਗੇ ਜਿੱਤੇ। ਉਚੇਚੇ ਤੌਰ ‘ਤੇ ਹਾਜ਼ਰ ਹੋਏ ਜਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਪ੍ਰੀਤ ਕੌਰ ਤੇ ਜਿਲ੍ਹਾ ਖੇਡ ਅਫ਼ਸਰ ਰੁਪੇਸ਼ ਕੁਮਾਰ ਬੇਗੜਾ ਨੇ ਸਾਰੇ ਜੇਤੂਆਂ ਨੂੰ ਤਮਗਿਆਂ ਨਾਲ਼ ਨਿਵਾਜਦਿਆਂ ਮੁਬਾਰਕਾਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article‘ਰੱਬ ਦਾ ਫ਼ਕੀਰ’
Next articleਮਾੜੀਆਂ ਹਕੂਮਤਾਂ