HOME ਬਾਲ ਕਵਿਤਾ

ਬਾਲ ਕਵਿਤਾ

2
ਨਵਜੀਤ ਸਿੰਘ ਝੁਨੀਰ

 (ਸਮਾਜ ਵੀਕਲੀ) 

ਖੁੱਲ ਗਏ ਸਕੂਲ ਮੁੱਕ ਗਈਆਂ ਛੁੱਟੀਆਂ,

ਛੁੱਟੀਆਂ ਦੇ ਵਿੱਚ ਖ਼ੂਬ ਮੌਜਾਂ ਲੁੱਟੀਆਂ।
ਹੁਣ ਪੜ੍ਹਾਈ ਵੱਲ ਦੇਵੋ ਧਿਆਨ ਬੱਚਿਓ,
ਸਕੂਲ ਵਿੱਚ ਵੱਸੇ ਸਾਡੀ ਜਾਨ ਬੱਚਿਓ।
ਚਾਈ ਚਾਈ ਸਕੂਲ ਲਈ ਤਿਆਰ ਹੋਣਾ ਹੈ
ਬੁੱਧੀਮਾਨ ਬੱਚਿਆਂ ‘ਚ ਸ਼ੁਮਾਰ ਹੋਣਾ ਹੈ
ਮਿਹਨਤ ਵਾਲਾ ਰਾਹ ਲਓ ਪਛਾਣ ਬੱਚਿਓ,
ਸਕੂਲ ਵਿੱਚ ਵੱਸੇ ਸਾਡੀ ਜਾਨ ਬੱਚਿਓ।
ਸਵੇਰ ਵਾਲੀ ਸਭਾ ਚ ਹਾਜ਼ਰੀ ਲਵਾਉਣੀ ਹੈ
ਮਨ ਵਿਚ ਜੋਤ ਗਿਆਨ ਦੀ ਜਗਾਉਣੀ ਹੈ
ਸੱਚ ਅਤੇ ਸੇਵਾ ਦਾ ਰੱਖੋ ਮਾਣ ਬੱਚਿਓ,
ਸਕੂਲ ਵਿੱਚ ਵੱਸੇ ਸਾਡੀ ਜਾਨ ਬੱਚਿਓ।
‘ਕੱਲਾ ‘ਕੱਲਾ ਵਿਸ਼ਾ ਚੰਗੀ ਤਰ੍ਹਾਂ ਪੜ੍ਹਨਾ ਹੈ
ਭੁੱਲ ਕੇ ਵੀ ਨਹੀਂਓ ਕਿਸੇ ਨਾਲ ਲੜਨਾ ਹੈ
ਭਰਨੀ ਹੈ ਰਲ਼ ਕੇ ਉਡਾਣ ਬੱਚਿਓ,
ਸਕੂਲ ਵਿੱਚ ਵੱਸੇ ਸਾਡੀ ਜਾਨ ਬੱਚਿਓ।
ਗੁਰੂਆਂ ਦਾ ਪੂਰਾ ਸਤਿਕਾਰ ਕਰਨਾ ਹੈ
ਪੜ੍ਹਨੇ ਬਗੈਰ ਹੁਣ ਨਹੀਂਓ ਸਰਨਾ ਹੈ
ਬਣਨਾ ਹੈ ਦੇਸ਼ ਦੀ ਤੁਸੀਂ ਸ਼ਾਨ ਬੱਚਿਓ,
ਸਕੂਲ ਵਿੱਚ ਵੱਸੇ ਸਾਡੀ ਜਾਨ ਬੱਚਿਓ।
ਰਲ਼ ਸਭਨਾਂ ਨੇ ਵਾਅਦਾ ਇਹ ਪਗਾਉਣਾ ਹੈ
ਮਿਹਨਤਾਂ ਦੇ ਨਾਲ ਮੰਜ਼ਿਲਾਂ ਨੂੰ ਪਾਉਣਾ ਹੈ
ਕਰਨਾ ਹੈ ਰੌਸ਼ਨ ਹਿੰਦੁਸਤਾਨ ਬੱਚਿਓ,
ਸਕੂਲ ਵਿੱਚ ਵੱਸੇ ਸਾਡੀ ਜਾਨ ਬੱਚਿਓ।
 ਨਵਜੀਤ ਸਿੰਘ ਝੁਨੀਰ 
 ਜਮਾਤ ਬਾਰ੍ਹਵੀਂ (ਨਾਨ ਮੈਡੀਕਲ)
 ਸਰਕਾਰੀ ਮੈਰੀਟੋਰੀਅਸ ਸਕੂਲ ਬਠਿੰਡਾ
Previous article*ਰੁੜਕੀ ਖੁਰਦ ’ਚ ਚੱਲੀ ‘ਆਪ’ ਦੀ ਹਨੇਰੀ* *ਰਵਾਇਤੀ ਕਿਲ੍ਹੇ ਢਾਹ ਕੇ ਦਰਜਨਾਂ ਗੱਭਰੂਆਂ ਨੇ ਫੜਿਆ ਆਪ ਦਾ ਪੱਲਾ: ਸੰਤੋਸ਼ ਕਟਾਰੀਆ*
Next articleਅਣਐਲਾਨੇ ਕੱਟਾਂ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ- ਦਲਜੀਤ ਸਿੰਘ ਬਿੱਟੂ