ਚੰਡੀਗੜ੍ਹ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਦੇ ਝੰਡਾਬਰਦਾਰ ਪੰਡਿਤਰਾਓ ਧਰੇਨਵਰ ਨੇ ਕਿਹਾ ਹੈ ਕਿ ਮੌਜੂਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਦੋਂ ਪੰਜਾਬ ਦੇ ਸਭਿਆਚਾਰਕ ਮਹਿਕਮੇ ਦੇ ਮੰਤਰੀ ਸਨ ਤਾਂ ਉਹਨਾਂ ਵਾਦਾ ਕੀਤਾ ਸੀ ਕਿ ਉਹ ਲੱਚਰ ਸ਼ਰਾਬੀ ਤੇ ਹਥਿਆਰੀ ਗਾਣੇ ਲਿਖਣ ਤੇ ਗਾਉਣ ਤੇ ਫਿਲਮਾਉਣ ਵਾਲ਼ਿਆਂ ਨੂੰ ਨੱਥ ਪਾਉਣ ਲਈ ਇਕ ਸਖ਼ਤ ਕਾਨੂੰਨ ਬਣਵਾਉਣਗੇ। ਇਸ ਮੁੱਦੇ ਤੇ ਇਕ ਲੋਕ ਲਹਿਰ ਖੜ੍ਹੀ ਕਰਨ ਅਤੇ ਲੋਕਾਂ ਵਿਚ ਜਾਗਰੂਕਤਾ ਲਿਆਉਣ ਲਈ ਆਨੰਦਪੁਰ ਸਾਹਿਬ ਤੋਂ ਪ੍ਰਚਾਰ ਮੁਹਿੰਮ ਦਾ ਆਗਾਜ਼ ਕਰਨ ਮੌਕੇ ਪੰਡਿਤਰਾਓ ਨੇ ਕਿਹਾ ਕਿ ਹੁਣ ਸਭਿਆਚਾਰਕ ਮਹਿਕਮਾ ਵੀ ਮੁੱਖ ਮੰਤਰੀ ਕੋਲ਼ ਹੀ ਹੈ ਇਸ ਲਈ ਉਹ ਇਹ ਕਾਨੂੰਨ ਸਹਿਜੇ ਹੀ ਬਣਵਾ ਸਕਦੇ ਹਨ।
ਪੰਡਿਤਰਾਓ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਨਿਹਾਇਤ ਇਮਾਨਦਾਰ ਅਤੇ ਵਾਅਦਾ ਪੁਗਾਉਣ ਵਾਲ਼ੇ ਸ਼ਖ਼ਸ ਹਨ। ਇਸ ਲਈ ਉਹ ਸਮਝਦੇ ਹਨ ਕਿ ਪੰਜਾਬੀ ਭਾਸ਼ਾ ਅਤੇ ਸੱਭਿਆਚਾਰ ਦੀ ਪਵਿੱਤਰਤਾ ਨੂੰ ਬਹਾਲ ਰੱਖਣ ਲਈ ਅਜਿਹਾ ਇਤਹਾਸਕ ਕਾਨੂੰਨ ਬਣਾਉਣ ਲਈ ਹੁਣ ਸਭ ਤੋਂ ਢੁਕਵਾਂ ਸਮਾਂ ਹੈ। ਉਹਨਾਂ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਹ ਕਾਨੂੰਨ ਜਲਦ ਤੋਂ ਜਲਦ ਬਣਾਇਆ ਜਾਵੇ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly