ਛੱਤੀਸਗੜ੍ਹ ਦੇ ਮੁੱਖ ਮੰਤਰੀ ਨੂੰ ਲਖਨਊ ਹਵਾਈ ਅੱਡੇ ’ਤੇ ਰੋਕਿਆ

Chhattisgarh Congress Chief Minister Bhupesh Baghel

ਲਖਨਊ (ਸਮਾਜ ਵੀਕਲੀ):  :ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜਾਣ ਲਈ ਲਖਨਊ ਦੇ ਚੌਧਰੀ ਚਰਨ ਸਿੰਘ ਹਵਾਈ ਅੱਡੇ ’ਤੇ ਪੁੱਜੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਨੂੰ ਉੱਥੇ ਰੋਕ ਦਿੱਤਾ ਗਿਆ ਅਤੇ ਇਸ ਦੇ ਵਿਰੋਧ ’ਚ ਉਹ ਹਵਾਈ ਅੱਡੇ ’ਤੇ ਹੀ ਧਰਨੇ ’ਤੇ ਬੈਠ ਗਏ। ਉਨ੍ਹਾਂ ਟਵੀਟ ਕੀਤਾ, ‘ਮੈਨੂੰ ਲਖਨਊ ਹਵਾਈ ਅੱਡੇ ’ਤੇ ਬਿਨਾਂ ਕਿਸੇ ਹੁਕਮ ਦੇ ਰੋਕਿਆ ਗਿਆ ਹੈ।’ ਲਖਨਊ ਦੇ ਪੁਲੀਸ ਕਮਿਸ਼ਨਰ ਡੀਕੇ ਠਾਕੁਰ ਨੇ ਦੱਸਿਆ, ‘ਮੁੱਖ ਮੰਤਰੀ ਭੁਪੇਸ਼ ਬਘੇਲ ਦੁਪਹਿਰ ਕਰੀਬ ਪੌਣੇ ਦੋ ਵਜੇ ਲਖਨਊ ਹਵਾਈ ਅੱਡੇ ’ਤੇ ਪੁੱਜੇ। ਉਨ੍ਹਾਂ ਨੂੰ ਅਪੀਲ ਕੀਤੀ ਗਈ ਕਿ ਉਹ ਵਾਪਸ ਚਲੇ ਜਾਣ ਕਿਉਂਕਿ ਲਖੀਮਪੁਰ ਖੀਰੀ ’ਚ ਹਾਲਾਤ ਅਜੇ ਠੀਕ ਨਹੀਂ ਹਨ।’

ਉੱਧਰ ਇਸ ਘਟਨਾ ਤੋਂ ਬਾਅਦ ਬਘੇਲ ਨੇ ਹਵਾਈ ਅੱਡੇ ’ਤੇ ਮੀਡੀਆ ਨੂੰ ਕਿਹਾ, ‘ਮੈਂ ਲਖੀਮਪੁਰ ਖੀਰੀ ਨਹੀਂ ਜਾ ਰਿਹਾ ਹਾਂ। ਮੈਂ ਯੂਪੀ ਕਾਂਗਰਸ ਦੇ ਦਫ਼ਤਰ ਜਾਵਾਂਗਾ, ਜਿੱਥੇ ਮੈਂ ਇਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਨਾ ਹੈ।’ ਇਸ ਤੋਂ ਪਹਿਲਾਂ ਬਘੇਲ ਨੇ ਕਿਹਾ ਕਿ ਉਹ ਪ੍ਰਿਯੰਕਾ ਗਾਂਧੀ ਨੂੰ ਮਿਲਣ ਆਏ ਸਨ ਤੇ ਇਸ ਤੋਂ ਬਾਅਦ ਵਾਪਸ ਜਾਣਾ ਚਾਹੁੰਦੇ ਸਨ ਪਰ ਉਨ੍ਹਾਂ ਨੂੰ ਹਵਾਈ ਅੱਡੇ ’ਤੇ ਰੋਕ ਦਿੱਤਾ ਗਿਆ ਹੈ ਤੇ ਹੁਣ ਮੈਂ ਇੱਥੇ ਹੀ ਬੈਠਾ ਰਹਾਂਗਾ। ਉੱਧਰ ਹਵਾਈ ਅੱਡੇ ’ਤੇ ਬਘੇਲ ਨੂੰ ਲੈਣ ਪਹੁੰਚੇ ਕਾਂਗਰਸ ਆਗੂ ਪ੍ਰਮੋਦ ਤਿਵਾੜੀ ਤੇ ਪੀਐੱਲ ਪੂਨੀਆ ਨੂੰ ਵੀ ਹਵਾਈ ਅੱਡਾ ਅਥਾਰਿਟੀ ਨੇ ਅੰਦਰ ਨਹੀਂ ਜਾਣ ਦਿੱਤਾ। ਇਸ ਤੋਂ ਬਾਅਦ ਦੇਰ ਸ਼ਾਮ ਉਹ ਰਾਏਪੁਰ ਮੁੜ ਗਏ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਲਖੀਮਪੁਰ ਹਿੰਸਾ: ਤਿੰਨ ਕਿਸਾਨਾਂ ਦਾ ਸਸਕਾਰ
Next articleਚੰਨੀ ਨੇ ਕਿਸਾਨ ਮਸਲੇ ਸੁਲਝਾਉਣ ਲਈ ਸ਼ਾਹ ਦਾ ਨਿੱਜੀ ਦਖ਼ਲ ਮੰਗਿਆ