HOME ,,, ਕਿਰਦਾਰ,,,

,,, ਕਿਰਦਾਰ,,,

3
ਗੁਰਮੀਤ ਡੁਮਾਣਾ
 (ਸਮਾਜ ਵੀਕਲੀ) 
ਕਿਦਾਂ ਦਾ ਕਿਰਦਾਰ ਹੋ ਗਿਆ
ਪਿਆਰ ਵੀ ਹੁਣ ਵਪਾਰ ਹੋ ਗਿਆ
ਰਿਸ਼ਤੇ ਨਾਤੇ ਸਾਰੇ ਭੁੱਲਿਆਂ,,,,,,
ਪੈਸਿਆਂ ਪਿੱਛੇ ਨਚਾਰ ਹੋ ਗਿਆ
ਕਿਦਾਂ ਦਾ ਕਿਰਦਾਰ ਹੋ ਗਿਆ
ਜੋ ਤੂੰ ਕੀਤਾ ਅਹਿਸਾਨ ਹੋ ਗਿਆ
ਸਾਡਾ ਕੀਤਾ ਐਲਾਨ ਹੋ ਗਿਆ
ਤੱਕੜਿਆ ਦੇ ਨਾਲ ਬਹਿਣੀ ਉਠਣੀ,,,,,
ਜਦ ਦਾ ਸ਼ਾਹੂਕਾਰ ਹੋ ਗਿਆ
ਕਿਦਾਂ ਦਾ ਕਿਰਦਾਰ ਹੋ ਗਿਆ
ਆਪਣਿਆਂ ਨੂੰ ਨਿੱਤ ਘੂਰ ਦਾ
ਹੋਰਾਂ ਦਾ ਹੁਣ ਪੱਖ ਪੂਰ ਦਾ
ਸੜਿਆ ਹੋਇਆ ਅੰਬਾ ਵਾਂਗਰ
ਤੂੰ ਹੁਣ ਬੇਕਾਰ ਹੋ ਗਿਆ,,,,,,
ਕਿਦਾਂ ਦਾ ਕਿਰਦਾਰ ਹੋ ਗਿਆ
ਗੁਰਮੀਤ ਸਦਾ ਨਹੀਂ ਬੈਠੇ ਰਹਿਣਾ
ਜੋ ਬਣਿਆਂ ਸੋ ਇੱਕ ਦਿਨ ਢਹਿਣਾ
ਛੱਡ ਕੇ ਤੁਰ ਗਏ ਵੱਡੇ ਵੱਡੇ,,,,,,,,,,
ਤੈਨੂੰ ਐਵੇਂ ਖ਼ੁਮਾਰ ਹੋ ਗਿਆ
ਕਿਦਾਂ ਦਾ ਕਿਰਦਾਰ ਹੋ ਗਿਆ
ਪਿਆਰ ਵੀ ਹੁਣ ਵਪਾਰ ਹੋ ਗਿਆ
 ਗੁਰਮੀਤ ਡੁਮਾਣਾ  ਲੋਹੀਆਂ ਖਾਸ ਜਲੰਧਰ
Previous articleटैगोर के राष्ट्रगान : दक्षिण एशिया के बेशकीमती रत्न
Next articleਸੋਹਣੇ ਕੇਲੇ