ਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ ਚਾਨਣ ਨਗਰ, ਸੋਫੀ ਪਿੰਡ ਦੇ ਅਹੁਦੇਦਾਰਾਂ ਦੀ ਚੋਣ ਸਰ‌ਵਸੰਮਤੀ ਨਾਲ ਹੋਈ

ਜਲੰਧਰ (ਸਮਾਜ ਵੀਕਲੀ)- ਐਡਵੋਕੇਟ ਹਰਭਜਨ ਸਾਂਪਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ (ਰਜਿ.) ਚਾਨਣ ਨਗਰ, ਸੋਫੀ ਪਿੰਡ, ਰਹਿਮਾਨ ਪੁਰ ਜਲੰਧਰ ਦੇ ਅਹੁਦੇਦਾਰਾਂ ਦੀ ਚੋਣ ਸਰ‌ਵਸੰਮਤੀ ਨਾਲ ਹੋਈ, ਜਿਸ ਵਿਚ ਪ੍ਰਧਾਨ ਪਰਸ ਰਾਮ ਸਾਂਪਲਾ, ਉਪ ਪ੍ਰਧਾਨ ਮੁਲਖ ਰਾਜ, ਜਨਰਲ ਸਕੱਤਰ ਸੋਢੀ ਲਾਲ ਚਾਹਲ, ਵਿੱਤ ਸਕੱਤਰ ਨਿਰਮਲ ਚੰਦ ਚੁਣੇ ਗਏ।ਇਹ ਚੋਣ ਦੋ ਸਾਲ ਲਈ ਕੀਤੀ ਗਈ। ਸਾਰੇ ਅਹੁਦੇਦਾਰਾਂ ਨੇ ਹਸਪਤਾਲ ਦੇ ਸੰਸਥਾਪਕ ਤੇ ਸਰਪ੍ਰਸਤ ਭਗਤ ਰਾਮ ਸਾਂਪਲਾ ਦਾ ਧੰਨਵਾਦ ਕੀਤਾ। ਭਗਤ ਰਾਮ ਸਾਂਪਲਾ ਆਪਣੇ ਪਿਤਾ ਚਾਨਣ ਰਾਮ ਸਾਂਪਲਾ ਦੀ ਯਾਦ ਵਿੱਚ ਹਸਪਤਾਲ ਚਲਾ ਰਹੇ ਹਨ। ਗਰੀਬ ਪਰਿਵਾਰ ਮੁਫ਼ਤ ਅਤੇ ਸਸਤੀਆਂ ਡਾਕਟਰੀ ਸਹੂਲਤਾਂ ਲੈ ਰਹੇ ਹਨ।

ਫੋਟੋ ਅਤੇ ਵੇਰਵਾ–ਮਹਿੰਦਰ ਰਾਮ ਫੁੱਗਲਾਣਾ ਜਲੰਧਰ

Previous articleਹੜ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਸੰਯੁਕਤ ਕਿਸਾਨ ਮੋਰਚਾ ਆਲ ਇੰਡੀਆ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਨੇ ਡੀ.ਸੀ ਮੋਗਾ ਦੇ ਦਫ਼ਤਰ ਦਾ ਕੀਤਾ ਘਿਰਾਓ,ਦਿੱਤਾ ਮੰਗ ਪੱਤਰ
Next articleਸਿਵਲ ਹਸਪਤਾਲ ਅੱਪਰਾ ਵਿਖੇ ਆਯੂਸ਼ਮਾਨ ਯੋਜਨਾ ਦੇ ਤਹਿਤ ਸਿਹਤ ਮੇਲਾ ਕਰਵਾਇਆ