ਸਿਵਲ ਹਸਪਤਾਲ ਅੱਪਰਾ ਵਿਖੇ ਆਯੂਸ਼ਮਾਨ ਯੋਜਨਾ ਦੇ ਤਹਿਤ ਸਿਹਤ ਮੇਲਾ ਕਰਵਾਇਆ

(ਸਮਾਜ ਵੀਕਲੀ)

ਅੱਪਰਾ (ਜੱਸੀ)- ਸਿਵਲ ਹਸਪਤਾਲ (ਸੀ. ਐੱਚ. ਸੀ) ਅੱਪਰਾ ਵਿਖੇ ਡਾ. ਭੁਪਿੰਦਰ ਕੌਰ ਐਸ ਐੱਮ. ਓ ਅੱਪਰਾ ਦੀ ਅਗਵਾਈ ਹੇਠ ਆਯੂਸ਼ਮਾਨ ਯੋਜਨਾ ਦੇ ਤਹਿਤ ਸਿਹਤ ਮੇਲਾ ਕਰਵਾਇਆ ਗਿਆ | ਇਸ ਮੌਕੇ ਐਸ ਐੱਮ ਓ ਡਾ. ਭੁਪਿੰਦਰ ਕੌਰ ਨੇ ਦੱਸਿਆ ਕਿ 129 ਮਰੀਜ਼ਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਤੇ 29 ਮਰੀਜ਼ਾਂ ਨੂੰ ਇਲਾਜ ਲਈ ਦਾਖਲ ਕੀਤਾ ਗਿਆ | ਇਸ ਮੌਕੇ 19 ਬੱਚਿਆਂ ਦਾ ਤੇ ਗਰਭਵਤੀ ਮਾਵਾਂ ਦਾ ਚੈੱਕ ਅੱਪ ਤੇ ਟੀਕਾਕਰਨ ਕੀਤਾ ਗਿਆ | ਇਸ ਮੌਕੇ ਆਯੂਸ਼ਮਾਨ ਭਾਰਤ ਹੈਲਥ ਯੋਜਨਾ ਦੇ ਤਹਿਤ ਮਰੀਜ਼ਾਂ ਦੇ ਕਾਰਡ ਵੀ ਬਣਾਏ ਗਏ | ਇਸ ਮੌਕੇ ਡੇਂਗੂ, ਮਰੇਲੀਏ ਤੇ ਹੋਰ ਬਿਮਾਰੀਆਂ ਬਾਰੇ ਜਾਣਕਾਰੀ ਵੀ ਦਿੱਤੀ ਗਈ ਤੇ ਅੰਗਦਾਨ ਤੇ ਖੂਨਦਾਨ ਕਰਨ ਬਾਰੇ ਪ੍ਰੇਰਿਤ ਵੀ ਕੀਤਾ ਗਿਆ | ਇਸ ਮੌਕੇ ਡਾ. ਪਰਮਜੀਤ ਸ਼ੇਰਗਿੱਲ, ਡਾ. ਵਿਸ਼ਾਲ ਤਨੇਜਾ, ਡਾ. ਅਰਚਨਾ ਕੋਹਲੀ, ਗੁਰਨੇਕ ਲਾਲ ਹੈਲਥ ਸੁਪਰਵਾਈਜ਼ਰ ਤੋਂ ਬਿਨਾਂ ਏ. ਐੱਨ. ਐੱਮਜ਼, ਆਸ਼ਾ ਵਰਕਰਜ਼ ਤੇ ਸਮੂਹ ਸਟਾਫ਼ ਮੈਬਰਾਨ ਹਾਜ਼ਰ ਸਨ |

Previous articleਚਾਨਣ ਰਾਮ ਸਾਂਪਲਾ ਚੈਰੀਟੇਬਲ ਹਸਪਤਾਲ ਚਾਨਣ ਨਗਰ, ਸੋਫੀ ਪਿੰਡ ਦੇ ਅਹੁਦੇਦਾਰਾਂ ਦੀ ਚੋਣ ਸਰ‌ਵਸੰਮਤੀ ਨਾਲ ਹੋਈ
Next articleSamaj Weekly 222 = 25/09/2023