ਆਰ.ਸੀ.ਐਫ ਦੇ ਬਾਬਾ ਦੀਪ ਸਿੰਘ ਨਗਰ ਵਿੱਚ ਮਹਿਲਾ ਦੀ ਭੇਦ ਭਰੇ ਹਾਲਤ ਵਿੱਚ ਮੌਤ

ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਆਰ.ਸੀ.ਐਫ ਦੇ ਬਾਬਾ ਦੀਪ ਸਿੰਘ ਨਗਰ ਵਿੱਚ ਮਹਿਲਾ ਦੁਆਰਾ ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰਨ ਦਾ ਸ਼ਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਭੁਲਾਣਾ ਚੌਂਕੀ ਇੰਚਾਰਜ ਜਸਪਾਲ ਸਿੰਘ ਨੇ ਦੱਸਿਆ ਕਿ ਚੇਤਨ ਮਹਿਤਾ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿਚੈਤਨ ਮਹਿਤਾ ਜੋ.ਐਮ.ਡੀ ਇੰਟਰਪ੍ਰਾਈਸਸ ਨਾਮ ਦੀ ਫੈਕਟਰੀ ਚਲਾਉਦਾ ਹੈ, ਉਸਦੀ ਸ਼ਾਦੀ ਮਿਤੀ 21.11.2002 ਨੂੰ ਸ਼ਿਵਾਨੀ ਮਹਿਤਾ ਪਤਨੀ ਵਿਜੈ ਕੁਮਾਰ ਵਾਸੀ ਹੁਸ਼ਿਆਰਪੁਰ ਨਾਲ ਹੋਈ ਸੀ।

ਜਿਸਦੇ ਦੋ ਬੱਚੇ ਹਨ।ਉਸਦੀ ਫੈਕਟਰੀ ਵਿੱਚ ਲਾਲ ਚੰਦ ਉਰਫ ਜੋਨੀ ਜੋ ਕਰੀਬ 4 ਸਾਲ ਪਹਿਲਾ ਉਸਦੇ ਨਾਲ ਬਤੌਰ ਡਰਾਇਵਰ ਨੌਕਰੀ ਕਰਦਾ ਸੀ।ਉਸਦੀ ਪਤਨੀ ਉਸਨੂੰ ਬਜ਼ਾਰ ਜਾਣ ਸਮੇ ਨਾਲ ਲੈ ਜਾਦੀ ਸੀ, ਜੋ ਕਰੀਬ 1 ਸਾਲ ਬਾਅਦ ਉਸਦੀ ਪਤਨੀ ਸ਼ਿਵਾਨੀ ਨੇ ਉਸਨੂੰ ਦੱਸਿਆ ਕਿ ਉਸਦਾ ਡਰਾਇਵਰ ਉਸ ਵੱਲ ਬਹੁਤ ਦੇਖਦਾ ਹੈ। ਜਿਸਤੋ ਉਸਨੂੰ ਸ਼ੱਕ ਹੋ ਗਿਆ ਸੀ। ਉਸਨੇ ਕਰੀਬ ਡੇਢ ਸਾਲ ਪਹਿਲਾ ਉਸਨੂੰ ਨੌਕਰੀ ਤੋ ਹਟਾ ਦਿੱਤਾ ਸੀ।

ਪਰ ਡਰਾਈਵਰ ਲਾਲ ਚੰਦ ਉਕਤ ਗਾਹੇ ਬਗਾਹੇ ਉਸਦੀ ਪਤਨੀ ਨੂੰ ਡਰਾ ਧਮਕਾ ਕੇ ਉਸ ਨਾਲ ਮੇਲ ਰੱਖਦਾ ਸੀ। 25 ਜੂਨ ਨੂੰ ਜਦੋ ਉਹ ਆਪਣੇ ਲੜਕੇ ਨਾਲ ਫੈਕਟਰੀ ਵਿੱਚ ਗਿਆ ਸੀ ਤਾ ਲੜਕਾ ਉਸਦੀ ਰੋਟੀ ਲੇਣ ਲਈ ਘਰ ਗਿਆ ਤਾ ਉਸਨੇ ਦੇਖਿਆ ਕਿ ਲਾਲ ਚੰਦ ਉਰਫ ਜੋਨੀ ਉਹਨਾ ਘਰੋ ਲੋਬੀ ਵਿੱਚੋ ਬਾਹਰ ਨਿਕਲ ਰਿਹਾ ਸੀ ਜਿਸਨੂੰ ਉਸਦੇ ਬੇਟੇ ਨੇ ਪੁੱਛਿਆ ਕਿ ਅੰਕਲ ਕਿੱਥੋ ਆਏ ਹੋ ਤਾ ਲਾਲ ਚੰਦ ਘਬਰਾਇਆ ਹੋਇਆ ਘਰ ਦੇ ਛੋਟੇ ਗੇਟ ਰਾਹੀ ਬਾਹਰ ਨੂੰ ਚਲਾ ਗਿਆ, ਜਦ ਉਸਦਾ ਬੇਟਾ ਲੋਬੀ ਵਿੱਚ ਪਹੁੰਚਿਆ ਤਾ ਲੋਬੀ ਵਾਲੇ ਕਮਰੇ ਨੂੰ ਅੰਦਰੋ ਕੁੰਡੀ ਲੱਗੀ ਹੋਈ ਸੀ।

ਤਾ ਲੜਕੇ ਨੇ ਜਦੋ ਉਸਨੂੰ ਫੋਨ ਕੀਤਾ ਕਿ ਰੂਮ ਦੀ ਕੁੰਡੀ ਲੱਗੀ ਹੋਈ ਹੈ ਅਤੇ ਮੰਮੀ ਕੁੰਡੀ ਨਹੀ ਖੋਲ ਰਹੇ, ਤਾ ਉਸਨੇ ਜਾ ਕਿ ਜਦੋ ਦਰਵਾਜ਼ਾ ਖੋਲਿਆ ਅਤੇ ਵੇਖਿਆ ਤਾ ਉਸਦੀ ਪਤਨੀ ਸ਼ਿਵਾਨੀ ਮਹਿਤਾ ਦੀ ਲਾਸ਼ ਪੱਖੇ ਨਾਲ ਲੱਟਕ ਰਹੀ ਸੀ। ਜੋ ਸ਼ਿਵਾਨੀ ਮਹਿਤਾ ਨੇ ਲਾਲ ਚੰਦ ਉਰਫ ਜੋਨੀ ਤੋਂ ਤੰਗ ਪ੍ਰੇਸ਼ਾਨ ਹੋ ਕੇ ਪੱਖੇ ਨਾਲ ਲਟਕ ਕੇ ਗਲ ਵਿੱਚ ਚੁੰਨੀ ਪਾ ਕੇ ਫਾਹਾ ਲੈ ਲਿਆ, ਜਿਸਤੇ ਸੂਚਨਾ ਮਿਲਣ ਪਰ ਐਸ.ਆਈ ਜਸਪਾਲ ਸਿੰਘ ਇੰਚਾਰਜ ਚੌਕੀ ਭੁਲਾਣਾ ਵੱਲੋ ਮੁਕੱਦਮਾ ਉਕਤ ਦਰਜ ਰਜਿਸਟਰ ਕਰਕੇ ਲਾਲ ਚੰਦ ਨੂੰ ਤੁਰੰਤ ਗ੍ਰਿਫਤਾਰ ਕਰ ਲ਼ਿਆ ਹੈ। ਪੁਲਿਸ ਪੂਰੇ ਮਾਮਲੇ ਪੜਤਾਲ ਕਰ ਰਹੀ ਹੈ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅੱਜਕੱਲ੍ਹ ਵਿਆਹਾਂ ਦੇ ਬਦਲਦੇ ਰੀਤੀ ਰਿਵਾਜ
Next articleਜਵਾਨੀ ਵਿੱਚ ਚੜ੍ਹੇ ਜੋ